31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਕ੍ਰਾਂਤੀ ਅਗਲਾ ਕਦਮ-ਬਿ੍ਗੇਡੀਅਰ ਰਾਜ ਕੁਮਾਰ

ਅਜੀਤ ਡੈਸਕ 18-05-2026
ਕਾਠਗੜ੍ਹ, 17 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਏ ਦਿਨ ਨਵੇਂ-ਨਵੇਂ ਯਤਨ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤਾ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਕ੍ਰਾਂਤੀ 'ਚ ਸੁਧਾਰ ਲਿਆਉਣ ਲਈ ਮਾਨ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ | ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਇਕ ਬੈਚ ਫਿਨਲੈਂਡ ਤੋਂ ਸਿਖਲਾਈ ਲੈਣ ਲਈ ਜਾ ਰਿਹਾ ਹੈ, ਜਿਥੋਂ ਅਧਿਆਪਕ ਵਧੀਆ ਢੰਗ ਨਾਲ ਤੇ ਆਸਾਨ ਤਰੀਕੇ ਨਾਲ ਪੜ੍ਹਾਈ ਦੇ ਗੁਰ ਸਿੱਖ ਕੇ ਆਉਣਗੇ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਬੈਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦੇ ਰਵਾਨਾ ਕਰਨਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪ੍ਰਾਈਵੇਟ ਸਕੂਲਾਂ ਦੀ ਤਰਜ 'ਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਵਧੀਆ ਤਕਨੀਕ ਨਾਲ ਪੜ੍ਹਾਈ ਕਰ ਸਕਣਗੇ |
ਪਿਛਲੀ ਖ਼ਬਰ ਹਨੀ ਟੌਂਸਾ ਦੇ ਬਲਾਚੌਰ ਇੰਚਾਰਜ ਬਣਨ 'ਤੇ ਪਿੰਡ ਮਾਣੇਵਾਲ ਵਿਖੇ ਗਰਮਜੋਸ਼ੀ ਨਾਲ ਸਵਾਗਤ ਅਗਲੀ ਖ਼ਬਰ ਦਰਬਾਰ ਖੁਆਜਾ ਪੀਰ ਚੰਦਿਆਣੀ ਖੁਰਦ ਵਿਖੇ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।