01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਦੇ ਬੀ.ਕਾਮ-ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 18-05-2026
ਟੱਪਰੀਆਂ ਖ਼ੁਰਦ, 17 ਮਈ (ਬੂਥਗੜ੍ਹੀਆ)-ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾਂ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੇ ਕਾਲਜ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਦਾ ਬੀ.ਕਾਮ-1 ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਪਿ੍ੰਸੀਪਲ ਡਾ. ਰਮੇਸ਼ ਕੁਮਾਰੀ ਨੇ ਦੱਸਿਆ ਕਿ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਆਪਾਰ ਕਿਰਪਾ ਸਦਕਾ ਬੀ.ਕਾਮ-1 ਸਮੈਸਟਰ ਵਿਚ ਦਿਲਪ੍ਰੀਤ ਸਪੁੱਤਰੀ ਦੇਸ ਰਾਜ ਨੇ 76.3 ਫ਼ੀਸਦੀ ਲੈ ਕੇ ਪਹਿਲਾ, ਰੀਆ ਧੀਮਾਨ ਸਪੁੱਤਰੀ ਅਨੂਪ ਕੁਮਾਰ ਨੇ 75.4 ਫ਼ੀਸਦੀ ਲੈ ਕੇ ਦੂਜਾ ਅਤੇ ਵੰਸ਼ਿਕਾ ਸਪੁੱਤਰੀ ਹਰਦੇਵ ਸਿੰਘ ਨੇ 75 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਵੇਦਾਂਤ ਅਚਾਰਿਆ ਸਵਾਮੀ ਚੇਤਨਾਨੰਦ ਭੁਰੀਵਾਲਿਆਂ ਤੇ ਸਮੂਹ ਟਰੱਸਟ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਇਸ ਸ਼ਲਾਘਾਯੋਗ ਉਪਲਬਧੀ ਦੀ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਕਰਵਾਇਆ 155ਵਾਂ ਰਾਸ਼ਨ ਵੰਡ ਸਮਾਗਮ ਅਗਲੀ ਖ਼ਬਰ ਯਾਦਗਾਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।