ਨਵਾਂਸ਼ਹਿਰ, 17 ਮਈ (ਜਸਬੀਰ ਸਿੰਘ ਨੂਰਪੁਰ)-ਸਿਹਤ ਵਿਭਾਗ ਤੇ ਡਿਪਟੀ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਆਰ. ਕੇ. ਆਰੀਆ ਕਾਲਜ ਦੇ ਪਿ੍ੰਸੀਪਲ ਡਾ. ਪੁਨੀਤ ਅਨੇਜਾ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਗਰਾਊਾਡਾ ਨਾਲ ਜੋੜਦੇ ਵਿਸ਼ਵ ਹਾਈਪਰਟੈਨਸ਼ਨ ਅਵੈਅਰਨੇਸ ਦਿਵਸ ਮੌਕੇ ਰੋਜ਼ਾਨਾ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਇਕ ਰੋਮਾਂਚਕ ਫੁੱਟਬਾਲ ਮੈਚ ਕਰਵਾਇਆ | ਜਾਣਕਾਰੀ ਦਿੰਦਿਆਂ ਰੋਜ਼ਾਨਾ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਮੈਚ ਰੋਜ਼ਾਨਾ ਫੁੱਟਬਾਲ ਕਲੱਬ ਨਵਾਂ ਸ਼ਹਿਰ ਤੇ ਹਰਿਗੋਬਿੰਦ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ 'ਚ ਰੋਜ਼ਾਨਾ ਫੁੱਟਬਾਲ ਕਲੱਬ ਨਵਾਂਸ਼ਹਿਰ ਦੀ ਟੀਮ ਦੇ ਖਿਡਾਰੀਆਂ ਜੱਸਾ ਸਿੰਘ, ਮੰਜੂ ਬਾਲੀ ਮਿੰਟਾ ਗੁਜਰਪੁਰੀਆ, ਹਰਦੀਪ ਬਾਲੀ, ਸਰਬਜੀਤ ਸਿੰਘ, ਵਰਿੰਦਰ ਸਿੰਘ, ਲਵਦੀਪ, ਆਯੂਸ਼ ਗੰਗੜ, ਰਾਹੁਲ ਕੁਮਾਰ, ਵਿਕਰਮ, ਪ੍ਰਧਾਨ ਅਜੇ ਮਹਿਰਾ, ਵਾਈਸ ਪ੍ਰਧਾਨ ਰੋਵਿਨ, ਵਰਿੰਦਰ ਸਿੰਘ ਨੇ ਭਾਗ ਲਿਆ | ਇਸੇ ਤਰ੍ਹਾਂ ਹਰਗੋਬਿੰਦ ਨਗਰ ਫੁੱਟਬਾਲ ਕਲੱਬ ਦੇ ਖਿਡਾਰੀਆਂ ਰਣਜੀਤ ਸਿੰਘ, ਚੈਅਰਮੈਨ ਤਰਸੇਮ ਲਾਲ, ਗੁਰਦੀਪ ਭੱਟੀ, ਰਾਣੇ, ਕਰਨੀ, ਤਰਸੇਮ ਲਾਲ, ਅਵਤਾਰ ਸਿੰਘ, ਗੁਰਦੀਪ ਸਿੰਘ ਭੱਟੀ, ਰਣਜੀਤ, ਸਿੰਘ, ਬਿੱਲਾ, ਹਰਸ, ਨੂਰੀ, ਵੱਡਾ, ਗੂਡੂ, ਦੀਪਕ, ਪਿ੍ਸ, ਅਵਤਾਰ ਸਿੰਘ ਨੇ ਭਾਗ ਲਿਆ | ਇਹ ਮੈਚ 1-0 'ਤੇ ਹਰਿਗੋਬਿੰਦ ਨਗਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੀ ਟੀਮ ਵਲੋਂ ਜਿੱਤ ਲਿਆ ਗਿਆ | ਮੈਚ 'ਚ ਕਲੱਬ ਦੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ |