04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੀਰ ਬਾਬਾ ਹਾਕਮ ਸ਼ਾਹ ਦੀ ਬੰਦਗੀ ਜ਼ਰੂਰੀ-ਸਦਾ ਰਾਮ ਜੱਖੂ

ਅਜੀਤ ਡੈਸਕ 18-05-2026
ਕਟਾਰੀਆਂ, 17 ਮਈ (ਪ੍ਰੇਮੀ ਸੰਧਵਾਂ)-ਫੱਕਰਾਂ ਦੀ ਜਨਮ ਨਗਰੀ ਪਿੰਡ ਕਟਾਰੀਆਂ ਵਿਖੇ ਅੱਲਾ ਦੀ ਬੰਦਗੀ ਕਰਨ ਦੇ ਨਾਲ-ਨਾਲ ਦਰਬਾਰ ਵਿਚ ਲੰਗਰ ਬਣਾਉਣ ਤੇ ਸੰਗਤਾਂ ਨੂੰ ਲੰਗਰ ਵਰਤਾਉਣ ਦੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਸੇਵਾਦਾਰ ਸਦਾ ਰਾਮ ਜੱਖੂ ਨੇ ਕਿਹਾ ਕਿ ਸੰਗਤਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ ਹੈ ਕਿਉਂਕਿ ਕਈ ਵਾਰੀ ਕੁੱਝ ਕੁ ਲੋਕ ਮਾਇਆ ਅਤੇ ਹੋਰ ਚੱਕਰਾਂ ਦੇ ਮੋਹ ਵਿਚ ਆ ਕੇ ਪੀਰ ਬਾਬਾ ਹਾਕਮ ਸ਼ਾਹ ਦੀ ਬੰਦਗੀ ਕਰਨੀ ਭੁੱਲ ਜਾਂਦੇ ਹਨ, ਜਿਸ ਕਾਰਨ ਮੋਹ ਮਾਇਆ ਦੇ ਲਾਲਚਾਂ ਵਿਚ ਡੁੱਬੇ ਇਨਸਾਨ ਨੂੰ ਕਈ ਤਰ੍ਹਾਂ ਦੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪੀਰ ਸਾਡੇ ਕੋਲੋਂ ਕੁੱਝ ਮੰਗਦੇ ਤਾਂ ਨਹੀਂ ਸਗੋਂ ਸਾਡੀਆਂ ਦਾਤਾ ਅੱਗੇ ਕੀਤੀਆਂ ਫਰਿਆਦਾਂ ਨੂੰ ਪੂਰੀਆਂ ਕਰਦੇ ਹਨ | ਉਨ੍ਹਾਂ ਕਿਹਾ ਕਿ ਪੀਰ ਬਾਬਾ ਹਾਕਮ ਸ਼ਾਹ ਨੇ ਕਟਾਰੀਆਂ ਦੀ ਧਰਤੀ 'ਤੇ ਕਦਮ ਪਾ ਕੇ ਸਭ ਨੂੰ ਅੱਲਾ-ਤਾਲਾ ਦਾ ਨਾਮ ਜੱਪਣ ਦਾ ਉਪਦੇਸ਼ ਦਿੱਤਾ | ਸਦਾ ਰਾਮ ਜੱਖੂ ਨੇ ਕਿਹਾ ਕਿ ਇਸ ਗੱਲ ਦਾ ਅੱਲਾ ਵੀ ਗਵਾਹ ਹੈ ਕਿ ਜੋ ਲੋਕ ਪੀਰ ਬਾਬਾ ਹਾਕਮ ਸ਼ਾਹ ਦੇ ਦਰਬਾਰ 'ਤੇ ਸੱਚੇ ਦਿਲੋਂ ਮੱਥੇ ਟੇਕਦੇ ਹਨ ਬਾਬਾ ਜੀ ਉਨ੍ਹਾਂ ਸਭ ਪ੍ਰਾਣੀਆਂ ਦਾ ਮਾਣ ਰੱਖਦੇ ਹਨ | ਇਸ ਮੌਕੇ ਮਹਿੰਦਰ ਪਾਲ ਬੰਗਾ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਰਮੀਆਂ ਦੇ ਮੌਸਮ 'ਚ ਜੀਵਨ ਜੋਤਾਂ ਜਗਦੀਆਂ ਰੱਖਣ ਲਈ ਲਵਲੀ ਆਟੋਜ਼ ਨੇ ਲਗਾਇਆ ਖੂਨਦਾਨ ਕੈਂਪ ਅਗਲੀ ਖ਼ਬਰ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਵੋਟਰਾਂ ਵਲੋਂ ਮਿਲ ਰਿਹਾ ਹੈ ਭੰਰਵਾਂ ਹੁੰਗਾਰਾ-ਤਲਬੀਰ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।