04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਕੌਂਸਲ ਮਜੀਠਾ ਦੀਆਂ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਵੋਟਰਾਂ ਵਲੋਂ ਮਿਲ ਰਿਹਾ ਹੈ ਭੰਰਵਾਂ ਹੁੰਗਾਰਾ-ਤਲਬੀਰ ਗਿੱਲ

ਅਜੀਤ ਡੈਸਕ 18-05-2026
ਮਜੀਠਾ, 17 ਮਈ (ਜਗਤਾਰ ਸਿੰਘ ਸਹਿਮੀ)–ਨਗਰ ਕੌਂਸਲ ਮਜੀਠਾ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾ 'ਚ ਆਪ ਪਾਰਟੀ ਦੇ ਉਮੀਦਵਾਰਾਂ ਹਰ ਵਾਰਡ ਵਿਚੋਂ ਵੇਟਰਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਾਨ ਸਰਕਾਰ ਵਲੋਂ ਕਸਬਾ ਮਜੀਠਾ 'ਚ ਕਰਵਾਏ ਗਏ ਵਿਕਾਸ ਕੰਮ ਆਪ ਦੇ ਉਮੀਦਵਾਰਾਂ ਦੀ ਜਿੱਤ ਲਈ ਸਹਾਈ ਹੋਣਗੇ | ਉਕਤ ਸ਼ਬਦ ਆਪ ਦੇ ਹਲਕਾ ਇਚਾਰਜ ਤਲਬੀਰ ਸਿੰਘ ਗਿੱਲ ਵਲੋਂ ਵਾਰਡ ਨੰਬਰ 10 ਤੋਂ ਆਪ ਦੇ ਉਮੀਦਵਾਰ ਹਰਵਿੰਦਰ ਸਿੰਘ ਸੇਠ ਦੇ ਹੱਕ ਵਿਚ ਅਮਰਦੀਪ ਸਿੰਘ ਲਾਲੀ ਦੇ ਗ੍ਰਹਿ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਕੀਤਾ | ਤਲਬੀਰ ਗਿੱਲ ਨੇ ਕਿਹਾ ਕਿ ਮਾਨ ਸਰਕਾਰ ਦੇ ਹੁੱਣ ਤੱਕ ਦੇ ਕਾਰਜਕਾਲ ਦੌਰਾਨ ਜੋ ਮਜੀਠਾ ਦੀ ਹਰ ਵਾਰਡ ਵਿਚ ਲੱਖਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ | ਉਨਾਂ ਦੀ ਬਦੌਲਤ ਆਪ ਪਾਰਟੀ ਮਜੀਠਾ ਨਗਰ ਕੌਂਸਲ ਚੋਣਾਂ ਵੋਟਰਾਂ ਦੇ ਵੱਡੇ ਫਤਵੇ ਨਾਲ ਜਿੱਤ ਕੇ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕੀਤੇ ਜਾਣਗੇ | ਜੋ ਵਿਰੋਧੀ ਪਾਰਟੀਆਂ ਇਹ ਚੋਣਾਂ ਜਿੱਤਣ ਲਈ ਵੋਟਰਾਂ ਨੂੰ ਭਰਮਾਉਣ ਵਾਸਤੇ ਝੂਠੀ ਬਿਆਨਬਾਜੀ ਦਾ ਸਹਾਰਾ ਲੈ ਰਹੀਆਂ ਹਨ ਪਰ ਵੋਟਰ ਇਨਾਂ ਦੇ ਗੁਮਰਾਹ ਕੁੰਨ ਪ੍ਰਚਾਰ ਵਿਚ ਨਈ ਆਉਣਗੇ ਤੇ ਆਪਣਾ ਫੱਤਵਾ ਆਪ ਦੇ ਵੋਟਰਾਂ ਦੇ ਹੱਕ ਵਿਚ ਦੇਣਗੇ | ਇਸ ਚੋਣ ਮੀਟਿੰਗ ਵਿਚ ਹਰਭੁਪਿੰਦਰ ਸਿੰਘ ਸ਼ਾਹ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਪਿੰਕਾ ਮਜੀਠਾ, ਸਾਬਕਾ ਸਰਪੰਚ ਨਿਰਮਲ ਸਿੰਘ ਨਾਗ ਨਵੇਂ, ਅਮਰਦੀਪ ਸਿੰਘ ਲਾਲੀ ਤੇ ਅਰਮਾਨਦੀਪ ਸਿੰਘ ਮਜੀਠਾ ਦੀਪ ਬੱਸ ਵਾਲੇ, ਸਰਪੰਚ ਅਮਰਜੀਤ ਸਿੰਘ ਕਲੇਰ, ਸੁੱਖ ਭੋਮਾ ਪਟਵਾਰੀ, ਡਾ. ਹਰਭਿੰਦਰ ਸਿੰਘ ਗਿਲਵਾਲੀ, ਦਲਬੀਰ ਸਿੰਘ ਧਰਮਪੁਰਾ, ਗੁਰਵਿੰਦਰ ਸਿੰਘ ਭੋਮਾ, ਕਮਲ ਸ਼ਾਹ ਮਜੀਠਾ, ਬੱਲਾ ਸੇਠ, ਗੁਰਜੀਤ ਸਿੰਘ ਮਜੀਠਾ, ਅਮਨਦੀਪ ਸਿੰਘ ਮਜੀਠਾ, ਮਨਜੀਤ ਸਿੰਘ ਭੰਗਵਾਂ, ਸਰਬਜੋਤ ਸਿੰਘ ਮਜੀਠਾ, ਪੱਪੂ ਸੇਠ, ਨੰਬਰਦਾਰ ਨਿਰਮਲ ਸਿੰਘ ਕਲੇਰ, ਸਮੇਤ ਹੋਰ ਵੀ ਆਪ ਦੇ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ ਪੀਰ ਬਾਬਾ ਹਾਕਮ ਸ਼ਾਹ ਦੀ ਬੰਦਗੀ ਜ਼ਰੂਰੀ-ਸਦਾ ਰਾਮ ਜੱਖੂ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਨੇ ਪ੍ਰਧਾਨ ਮੰਤਰੀ ਮੋਦੀ ਰਾਜਪਾਲ ਪੰਜਾਬ ਦਾ ਪੁਤਲਾ ਫੂਕਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।