ਜਾਡਲਾ, 18 ਮਈ (ਸੁਰਿੰਦਰ ਕੁਮਾਰ ਦੁੱਗਲ)-ਪਿੰਡ ਉਟਾਲ ਵਿਖੇ ਭਟੋਆ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ | ਜਿਸ ਵਿਚ ਜਠੇਰਿਆਂ ਦੀ ਪੂਜਾ ਉਪਰੰਤ ਪਗੜੀ ਤੇ ਚੁਨਰੀ ਦੀ ਰਸਮ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਗਾਇਕ ਪਾਲੀ ਸਿੰਘਪੁਰ ਤੇ ਸਾਥੀਆਂ ਨੇ ਪਿਤਰਾਂ ਦੀ ਮਹਿਮਾ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਜਠੇਰਿਆਂ ਦੇ ਇਸ ਮੇਲੇ ਵਿਚ ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਹੁਸ਼ਿਆਰਪੁਰ ਆਦਿ ਜ਼ਿਲਿ੍ਹਆਂ ਦੀਆਂ ਸੰਗਤਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ |