16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਿਮਰਨ ਨੇ 12ਵੀਂ ਜਮਾਤ 'ਚੋਂ 94.4 ਫੀਸਦੀ ਅੰਕ ਲੈ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 19-05-2026
ਬਲਾਚੌਰ, 18 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਿਮਰਨ ਪੁੱਤਰੀ ਮੋਹਨ ਲਾਲ ਪਿੰਡ ਚਾਂਦਪੁਰ ਰੁੜਕੀ ਨੇ ਬਾਰ੍ਹਵੀਂ ਜਮਾਤ 'ਚੋਂ 94.4 ਫੀਸਦੀ ਅੰਕ ਹਾਸਿਲ ਕੀਤੇ ਹਨ | ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰ ਸਪੋਰਟਸ ਕਲੱਬ ਤੇ ਪਿੰਡ ਵਲੋਂ ਸਿਮਰਨ ਨੂੰ ਵਧਾਈਆਂ ਦਿੱਤੀਆਂ ਗਈਆਂ | ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਸੀ. ਆਰ. ਪੀ. ਐਫ. ਨੇ ਦੱਸਿਆ ਕਿ ਸਾਨੂੰ ਅਜਿਹੇ ਬੱਚਿਆਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਜੋ ਕਿ ਪੜ੍ਹਾਈ ਵਿਚ ਵਧੀਆ ਅੰਕ ਲੈਂਦੇ ਹਨ | ਇਸ ਦੇ ਨਾਲ ਬੱਚਿਆਂ ਦਾ ਪੜ੍ਹਾਈ ਵਿਚ ਹੋਰ ਮਨ ਲੱਗੇਗਾ ਤੇ ਬੱਚਿਆਂ ਦਾ ਹੋਰ ਵੀ ਹੌਸਲਾ ਬੁਲੰਦ ਹੋਵੇਗਾ | ਹਰ ਪਿੰਡ ਸ਼ਹਿਰ 'ਚ ਅਜੇਹੇ ਬੱਚਿਆਂ ਦਾ ਮਾਣ ਸਮਾਨ ਹੋਣਾ ਚਾਹੀਦਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵੱਲ ਰੁਚੀ ਵਧੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਪੜ੍ਹਾਈ ਮਨ ਲਗਾ ਕੇ ਕੀਤੀ ਜਾਵੇ |
ਪਿਛਲੀ ਖ਼ਬਰ ਐਮ. ਆਰ. ਸਿਟੀ ਸਕੂਲ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਅਗਲੀ ਖ਼ਬਰ ਭਟੋਆ ਗੋਤ ਦੇ ਜਠੇਰਿਆਂ ਦਾ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।