15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦਰਬਾਰ-ਏ-ਪੰਜ ਪੀਰ ਲੰਗੇਰੀ-ਲੱਖਪੁਰ 'ਚ ਮੇਲਾ ਕੱਲ੍ਹ ਤੋਂ

ਅਜੀਤ ਡੈਸਕ 19-05-2026
ਬੰਗਾ, 18 ਮਈ (ਕਰਮ ਲਧਾਣਾ)-ਦਰਬਾਰ-ਏ-ਪੰਜ ਪੀਰ ਪਿੰਡ ਲੰਗੇਰੀ ਲੱਖਪੁਰ ਵਿਖੇ 20 ਤੇ 21 ਮਈ ਨੂੰ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਬੜੀ ਸ਼ਰਧਾਪੂਰਵਕ ਨਾਲ ਮਨਾਇਆ ਜਾ ਰਿਹਾ ਹੈ | ਦਰਬਾਰ ਦੇ ਸੇਵਾਦਾਰ ਬਿੱਲਾ ਲੰਗੇਰੀ ਵਾਲੇ ਤੇ ਸੇਵਾਦਾਰ ਮਨਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ 20 ਮਈ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਸ਼ਾਮ ਨੂੰ ਚਿਰਾਗ-ਏ-ਰੌਸ਼ਨ ਤੇ ਕਵਾਲੀਆਂ ਦੀ ਮਹਿਫਲ ਲੱਗੇਗੀ | 21 ਮਈ ਨੂੰ 10 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਬਾਅਦ 'ਚ ਪੰਜਾਬ ਦਾ ਪ੍ਰਸਿੱਧ ਗਾਇਕ ਬਲਰਾਜ ਬਿਲਗਾ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰੇਗਾ | ਉਪਰੰਤ ਲਵੀ ਚੌਹਾਨ, ਕੇ. ਐੱਸ. ਮਹਿਮੀ, ਸੋਨੀਆ ਮਹਿਮੀ, ਸਾਰਬੀ, ਗਾਇਕਾ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ, ਸ਼ਾਮ ਨੂੰ ਗੁਲਾਮ ਹੁਸੈਨ ਕਵਾਲ ਬੰਗਿਆਂ ਵਾਲੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਸਟੇਜ ਸਕੱਤਰ ਦੀ ਸੇਵਾ ਬਿੱਟੂ ਮੇਹਟਾਂ ਵਾਲੇ ਵਲੋਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਸੜੋਆ ਚੇਅਰਪਰਸਨ ਦੀ ਹੋਈ ਤਾਜਪੋਸ਼ੀ, ਕਿਰਨਦੀਪ ਕੌਰ ਦੇ ਸਿਰ ਬੰਨਿ੍ਹਆ ਤਾਜ ਅਗਲੀ ਖ਼ਬਰ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।