28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ 'ਪਰਸਨੈਲਟੀ ਅਤੇ ਇੰਗਲਿਸ਼ ਸਕਿੱਲ ਡਿਵੈਲਪਮੈਂਟ ਅਤੇ ਕੰਪਿਊਟਰ ਟ੍ਰੇਨਿੰਗ ਕੋਰਸ' ਸਮਾਪਤ

ਅਜੀਤ ਡੈਸਕ 20-05-2026
ਬੰਗਾ, 19 ਮਈ (ਧਰਮਵੀਰ ਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਐਸ.ਜੀ.ਪੀ.ਸੀ. ਸ੍ਰੀ ਅੰਮਿ੍ਤਸਰ ਦੀ ਰਹਿਨੁਮਾਈ ਅਤੇ ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਗਾਇਆ ਗਿਆ 21 ਦਿਨਾਂ 'ਪਰਸਨੈਲਟੀ ਅਤੇ ਇੰਗਲਿਸ਼ ਸਕਿੱਲ ਡਿਵੈਲਪਮੈਂਟ ਅਤੇ ਕੰਪਿਊਟਰ ਟ੍ਰੇਨਿੰਗ ਕੋਰਸ' ਸਫਲਤਾ ਪੂਰਵਕ ਸਮਾਪਤ ਹੋਇਆ | ਪ੍ਰੋ. ਪਿ੍ਯਾ ਅਤੇ ਪ੍ਰੋ. ਸੰਦੀਪ ਕੌਰ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੋਰਸ ਦੇ ਵਿੱਚ 70 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ 2019-20 ਤੋਂ ਲਗਾਤਾਰ ਹਰ ਸਾਲ ਵਿਦਿਆਰਥੀਆਂ ਲਈ ਮੁਫਤ ਲਗਾਇਆ ਜਾਂਦਾ ਹੈ | ਇਸ ਕੈਂਪ ਦਾ ਮੁੱਖ ਮੰਤਵ ਇਲਾਕੇ ਦੇ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਭਾਸ਼ਾ ਅੰਗਰੇਜ਼ੀ ਦੀ ਵਧੇਰੇ ਜਾਣਕਾਰੀ ਦੇਣਾ ਅਤੇ ਪ੍ਰਭਾਵਸ਼ਾਲੀ ਸਖਸ਼ੀਅਤ ਦਾ ਨਿਰਮਾਣ ਕਰਨਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਯੋਗਤਾ ਹੋਣ ਦੇ ਬਾਵਜੂਦ ਅੰਗਰੇਜ਼ੀ ਬੋਲਚਾਲ ਅਤੇ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਆਤਮ ਵਿਸ਼ਵਾਸ ਦੀ ਕਮੀ ਰਹਿ ਜਾਂਦੀ ਹੈ | ਇਸ ਕੈਂਪ ਰਾਹੀ ਵਿਦਿਆਰਥੀਆਂ ਵਿੱਚ ਨਾ ਸਿਰਫ਼ ਆਤਮਵਿਸ਼ਵਾਸ ਵਧਿਆ ਹੈ, ਸਗੋਂ ਉਨ੍ਹਾਂ ਦੀ ਪ੍ਰਸਤੁਤੀ ਕਲਾ ਅਤੇ ਸੰਚਾਰ ਯੋਗਤਾ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ | ਇਸ ਮੌਕੇ ਪ੍ਰੋ. ਪਿ੍ਯਾ ਮੁਖੀ ਅੰਗਰੇਜ਼ੀ ਵਿਭਾਗ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਗਰੁੱਪ ਡਿਸ਼ਕਸ਼ਨ, ਸਪੀਚ ਅਤੇ ਪ੍ਰੇਜ਼ੇਂਟੇਸ਼ਨ ਗਤੀਵਿਧੀਆਂ ਵਿੱਚ ਭਾਗ ਲਿਆ | ਪ੍ਰੋ. ਸੰਦੀਪ ਕੌਰ ਮੁਖੀ ਕੰਪਿਊਟਰ ਵਿਭਾਗ ਨੇ ਦੱਸਿਆ ਕਿ ਡਿਜ਼ੀਟਲ ਯੁੱਗ ਵਿੱਚ ਕੰਪਿਊਟਰ ਦੀ ਜਾਣਕਾਰੀ ਹਰ ਵਿਦਿਆਰਥੀ ਲਈ ਲਾਜ਼ਮੀ ਬਣ ਚੁੱਕੀ ਹੈ | ਇਸ ਕੋਰਸ ਰਾਹੀ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਬੇਸਿਕ ਗਿਆਨ ਤੋਂ ਇਲਾਵਾ ਇੰਟਰਨੈੱਟ, ਐਮ.ਐਸ.ਆਫਿਸ, ਆਨਲਾਇਨ ਕਾਰਜ ਪ੍ਰਣਾਲੀ, ਏ.ਆਈ ਟੂਲਜ਼, ਐਚ.ਟੀ.ਐਮ.ਐਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਜੈਸਮੀਨ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ, ਯਾਦਵਿੰਦਰ ਅਤੇ ਮਨਵੀਰ ਨੇ ਇਸ ਕੈਂਪ ਸਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ | ਸਮਾਪਤੀ ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ | ਇਸ ਮੌਕੇ ਪ੍ਰੋ. ਕਮਲਜੀਤ ਕੌਰ , ਪ੍ਰੋ. ਗੁਰਸ਼ਾਨ ਸਿੰਘ, ਪ੍ਰੋ. ਕਮਲੇਸ਼, ਪ੍ਰੋ. ਜਸਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਪਾਰ ਮੰਡਲ ਦੇ ਵਫਦ ਨੇ ਸਮੱਸਿਆਵਾਂ ਦੇ ਹੱਲ ਲਈ ਡੀ.ਐਸ.ਪੀ ਅੱਗੇ ਲਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।