29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਪਣੇ ਵਾਰਡ ਦੀ ਹਰ ਸਮੱਸਿਆ ਹੱਲ ਕਰਾਂਗਾ -ਪੰਮਾ

ਅਜੀਤ ਡੈਸਕ 20-05-2026
ਬੰਗਾ, 19 ਮਈ (ਕਰਮ ਲਧਾਣਾ) - ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਪਰਮਜੀਤ ਸਿੰਘ ਪੰਮਾ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵਾਰਡ ਵਿੱਚ ਗੰਦੇ ਪਾਣੀ ਅਤੇ ਗੰਦਗੀ ਨਾਲ ਪੂਰਾ ਸ਼ਹਿਰ ਜੂਝ ਰਿਹਾ ਹੈ | ਗਲੀਆਂ ਦੀਆਂ ਲਾਈਟਾਂ ਖਰਾਬ, ਨਾਲੀਆਂ 'ਚ ਗੰਦ, ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ | ਕਨੂੰਨ ਵਿਵਸਥਾ ਹਿੱਤ ਖਰਾਬ ਮਾਹੌਲ, ਨਸ਼ਿਆਂ ਦਾ ਮੁੱਦਾ ਅਤੇ ਵਿੱਤੀ ਸਹਾਇਤਾ ਦਾ ਅਸਰ ਸ਼ਹਿਰੀ ਖੇਤਰਾਂ 'ਚ ਸਾਫ ਦੇਖਣ ਨੂੰ ਮਿਲ ਰਿਹਾ ਹੈ | ਵਪਾਰੀ ਵਰਗ ਅਤੇ ਉਦਯੋਗ ਨਾਲ ਜੁੜੀਆਂ ਨੀਤੀਆਂ ਪ੍ਰਤੀ ਆਮ ਵਰਗ ਬਹੁਤ ਦੁਖੀ ਹੈ | ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦੀ ਪੰਜਾਬ 'ਚ ਸਰਕਾਰ ਬਣਨ 'ਤੇ ਪੂਰੇ ਪੰਜਾਬ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸ ਸ਼ਹਿਰ ਦੇ ਵਾਰਡ ਨੰਬਰ 6 ਦੀ ਹਰ ਸਮੱਸਿਆ ਹੱਲ ਕਰਕੇ ਇੱਕ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਭੱਟੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪੜਤਾਲ ਉਪਰੰਤ 197 ਨਾਮਜ਼ਦਗੀ ਪੱਤਰ ਯੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।