29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਭੱਟੀ

ਅਜੀਤ ਡੈਸਕ 20-05-2026
ਨਵਾਂਸ਼ਹਿਰ, 19 ਮਈ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਵਾਰਡ ਨੰਬਰ-5 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਅੱਜ ਚੋਣ ਮੁਹਿੰਮ ਨੂੰ ਗਰਮ ਕਰਦਿਆਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਰਣਵੀਰ ਸਿੰਘ ਭੱਟੀ ਚਣਕੋਈ ਵਾਲਿਆਂ ਨੇ ਦੱਸਿਆ ਕਿ ਜਦੋਂ ਉਹ ਵੱਖ-ਵੱਖ ਮਹੱਲਿਆਂ ਵਿੱਚ ਗਏ ਤਾਂ ਲੋਕਾਂ ਵਿੱਚ ਜੱਸੀ ਲਈ ਭਰਮਾ ਉਤਸ਼ਾਹ ਪਾਇਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਕੁਮਾਰ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸੇਵਾਮੁਕਤ ਡੀ.ਐਸ.ਪੀ ਬਲਦੇਵ ਸਿੰਘ, ਜਥੇਦਾਰ ਰੇਸ਼ਮ ਸਿੰਘ ਖ਼ਾਲਸਾ, ਮੇਹਰ ਚੰਦ ਕੈਲੇ, ਜੋਗਾ ਸਿੰਘ, ਜਸਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਭੱਟੀ ਵੀ ਉਹਨਾਂ ਦੇ ਨਾਲ ਸਨ |
ਪਿਛਲੀ ਖ਼ਬਰ ਬੰਗਾ ਨਗਰ ਕੌਂਸਲ ਚੋਣਾਂ 'ਚ ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਵਾਰਡਾਂ ਲਈ 52 ਉਮੀਦਵਾਰ ਮੈਦਾਨ ਵਿਚ ਅਗਲੀ ਖ਼ਬਰ ਆਪਣੇ ਵਾਰਡ ਦੀ ਹਰ ਸਮੱਸਿਆ ਹੱਲ ਕਰਾਂਗਾ -ਪੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।