18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੇ ਬਰਸੀ ਸਮਾਗਮ ਸੰਬੰਧੀ ਪੋਸਟਰ ਜਾਰੀ

ਅਜੀਤ ਡੈਸਕ 21-05-2026
ਬਹਿਰਾਮ, 20 ਮਈ (ਨਛੱਤਰ ਸਿੰਘ ਬਹਿਰਾਮ)-ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ 38ਵੀਂ ਸਾਲਾਨਾ ਬਰਸੀ ਸਮਾਗਮ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ 23, 24 ਮਈ ਨੂੰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਡਾ. ਲਛਮਣ ਦਾਸ ਤੇ ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਵੇਗੀ | ਸੰਤਾਂ ਨੇ ਦੱਸਿਆ ਕਿ 23 ਮਈ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ ਤੇ 24 ਮਈ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਤੇ ਭੋਗ ਸ੍ਰੀ ਸਹਿਜ ਪਾਠ ਪਾਇਆ ਜਾਵੇਗਾ, ਉਪਰੰਤ ਮਹਾਂਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ, ਲੈਕ: ਰਾਮ ਲੁਭਾਇਆ ਕਲਸੀ, ਕੇ. ਕੇ. ਪਾਲ ਜਲੰਧਰ, ਸੁਰਿੰਦਰ ਪਾਲ ਵੜਿੰਗ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਐਸ. ਡੀ. ਓ. ਗੜ੍ਹਸ਼ੰਕਰ, ਬਲਵੰਤ ਰਾਏ ਵੜਿੰਗ, ਬੀਬੀ ਸ਼ੀਲਾ ਦੇਵੀ, ਬੀਬੀ ਅਮਰਜੀਤ ਕੌਰ ਨਵਾਂਸ਼ਹਿਰ, ਕੁਲਦੀਪ ਚੰਦ ਗੜ੍ਹਸ਼ੰਕਰ, ਹਰਜਿੰਦਰ ਕੁਮਾਰ, ਗੁਰਬਚਨ ਰਾਮ ਨਗਰ, ਬੀਬੀ ਗੁਰਮੇਜ ਕੌਰ, ਬਲਵੀਰ ਰਾਮ, ਚਰਨਜੀਤ ਰਾਮ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਰਵੀ ਪਾਲ ਵੜਿੰਗ, ਧਰਮਵੀਰ ਕੁਮਾਰ, ਪਰਮਾ ਨੰਦ ਨੰਗਲ ਕਰਾਰ ਖਾਂ, ਰਾਮ ਪ੍ਰਕਾਸ਼, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਪਰਮਜੀਤ ਕੁਮਾਰ, ਠੇਕੇਦਾਰ ਹਰਮਨ, ਜਰਨੈਲ ਸਿੰਘ, ਡਾ. ਮਨਜੀਤ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਦੀਦੀ ਸਰਕਾਰ ਦੀ ਅਗਵਾਈ 'ਚ ਦਰਬਾਰ ਖੁਆਜਾ ਪੀਰ ਵਿਖੇ ਸਮਾਗਮ ਕਰਵਾਏ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐਮ. ਏ. ਅੰਗਰੇਜ਼ੀ ਵਿਦਿਆਰਥੀਆਂ ਦੀ ਜੀ. ਐਨ. ਡੀ. ਯੂ. ਵਿਚ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।