10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗਰਮੀ 'ਚ ਪਿੰਡ ਟੌਂਸਾ ਦੇ ਬੱਚਿਆਂ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਅਜੀਤ ਡੈਸਕ 28-05-2026
ਕਾਠਗੜ੍ਹ, 27 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਅਸਮਾਨੋਂ ਵਰ੍ਹਦੀ ਅੱਗ ਅਤੇ ਹੱਡ-ਭੰਨਵੀਂ ਗਰਮੀ ਦੇ ਇਸ ਕਹਿਰ ਦਰਮਿਆਨ, ਜਿੱਥੇ ਹਰ ਕੋਈ ਆਪਣੇ ਘਰਾਂ ਅੰਦਰ ਰਹਿਣ ਨੂੰ ਤਰਜੀਹ ਦੇ ਰਿਹਾ ਹੈ, ਉੱਥੇ ਹੀ ਪਿੰਡ ਟੌਂਸਾ ਦੇ ਛੋਟੇ-ਛੋਟੇ ਬੱਚਿਆਂ ਨੇ ਇਨਸਾਨੀਅਤ ਅਤੇ ਸੇਵਾ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਨੇ ਸਭ ਦਾ ਦਿਲ ਜਿੱਤ ਲਿਆ | ਪਿੰਡ ਦੇ ਇਨ੍ਹਾਂ ਮਾਸੂਮ ਬੱਚਿਆਂ ਦੁਆਰਾ ਆਉਣ-ਜਾਣ ਵਾਲੇ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਦੁਪਹਿਰ ਦੀ ਤਪਦੀ ਧੁੱਪ ਵਿੱਚ ਲਗਾਈ ਗਈ ਇਸ ਛਬੀਲ ਦੌਰਾਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਨਿੱਕੇ-ਨਿੱਕੇ ਹੱਥਾਂ ਨਾਲ ਬੱਚੇ ਹਰ ਲੰਘਣ ਵਾਲੇ ਮੋਟਰਸਾਈਕਲ, ਗੱਡੀ ਅਤੇ ਪੈਦਲ ਰਾਹਗੀਰ ਨੂੰ ਰੋਕ-ਰੋਕ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਠੰਢਾ ਜਲ ਛਕਾ ਰਹੇ ਸਨ | ਇਸ ਭਿਆਨਕ ਗਰਮੀ ਵਿੱਚ ਸਫ਼ਰ ਕਰ ਰਹੇ ਲੋਕਾਂ ਲਈ ਇਹ ਛਬੀਲ ਕਿਸੇ ਵੱਡੀ ਰਾਹਤ ਤੋਂ ਘੱਟ ਨਹੀਂ ਸੀ | ਸੇਵਾ ਦੀ ਕੋਈ ਉਮਰ ਨਹੀਂ ਹੁੰਦੀ, ਸਿਰਫ਼ ਇੱਕ ਵੱਡਾ ਦਿਲ ਚਾਹੀਦਾ ਹੈ | ਪਿੰਡ ਟੌਂਸਾ ਦੇ ਇਨ•ਾਂ ਬੱਚਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਮਾਜ ਭਲਾਈ ਅਤੇ ਸੇਵਾ ਭਾਵਨਾ ਲਈ ਉਮਰ ਨਹੀਂ, ਸਗੋਂ ਉੱਚੀ ਸੋਚ ਅਤੇ ਨੇਕ ਜਜ਼ਬੇ ਦੀ ਲੋੜ ਹੁੰਦੀ ਹੈ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਨਿੱਕੇ ਬੱਚਿਆਂ ਨੇ ਅੱਜ ਵੱਡਿਆਂ ਨੂੰ ਵੀ ਸੇਵਾ ਦਾ ਮਾਰਗ ਦਿਖਾਇਆ ਹੈ |
ਪਿਛਲੀ ਖ਼ਬਰ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਈ ਵੈੱਲਕਮ ਪਾਰਟੀ ਅਗਲੀ ਖ਼ਬਰ ਐੱਨ.ਆਰ.ਆਈ ਵੀਰਾਂ ਵਲੋਂ ਸਕੂਲ ਨੂੰ ਰਾਸ਼ੀ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।