03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੈੱ੍ਰਸ ਕਲੱਬ ਨਵਾਂਸ਼ਹਿਰ ਵਲੋਂ ਬਾਰਾਂਦਰੀ ਗਾਰਡਨ 'ਚ ਲਗਾਏ ਬੂਟੇ

ਅਜੀਤ ਡੈਸਕ 29-05-2026

ਨਵਾਂਸ਼ਹਿਰ, 28 ਮਈ (ਜਸਬੀਰ ਸਿੰਘ ਨੂਰਪੁਰ)-ਪ੍ਰੈੱਸ ਕਲੱਬ ਨਵਾਂਸ਼ਹਿਰ ਵਲੋਂ ਬਾਰਾਂਦਰੀ ਗਾਰਡਨ ਵਿਖੇ ਵਾਤਾਵਰਨ ਦਿਵਸ ਮਨਾਇਆ ਅਤੇ ਪੈੱ੍ਰਸ ਕਲੱਬ ਦੇ ਪ੍ਰਧਾਨ ਸੁਰਿੰਦਰ ਤਿ੍ਪਾਠੀ ਤੇ ਜਗਤਾਰ ਸਿੰਘ ਨੇ ਬਾਰਾਂਦਰੀ ਗਾਰਡਨ ਵਿਚ ਗੁਲਹੜ ਦੇ ਬੂਟੇ ਲਗਾ ਕੇ ਲੋਕਾਂ ਨੂੰ ਕੁਦਰਤ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਐਸ. ਕੇ. ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਤੇ ਸੰਚਾਲਕ ਅੰਕੁਸ਼ ਨਿਝਾਵਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪ੍ਰੋਗਰਾਮ ਦੌਰਾਨ ਵਾਤਾਵਰਨ ਸੰਭਾਲ ਤੇ ਹਰਿਆਲੀ ਵਧਾਉਣ ਸੰਬੰਧੀ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਐਸ. ਬੀ. ਐਸ. ਪੈੱ੍ਰਸ ਕਲੱਬ ਦੇ ਚੇਅਰਮੈਨ ਜਸਬੀਰ ਸਿੰਘ ਨੂਰਪੁਰ ਨੇ ਕਿਹਾ ਕਿ ਜੇ ਹਰ ਵਿਅਕਤੀ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕਿਸੇ ਹੋਰ ਖ਼ਾਸ ਮੌਕੇ 'ਤੇ ਇਕ ਬੂਟਾ ਲਗਾਉਣ ਦਾ ਸੰਕਲਪ ਲੈ ਲਵੇ ਤਾਂ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਦੀ ਸਥਿਤੀ ਨੂੰ ਕਾਫ਼ੀ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ | ਐਸ. ਕੇ. ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ 'ਹਰ ਜਨਮ ਦਿਨ ਇਕ ਬੂਟਾ' ਮੁਹਿੰਮ ਰਾਹੀਂ ਲਗਾਤਾਰ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ | ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰ ਤਿ੍ਪਾਠੀ ਨੇ ਕਿਹਾ ਕਿ ਪੱਤਰਕਾਰਤਾ ਸਿਰਫ਼ ਖ਼ਬਰਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਵੀ ਇਕ ਮਜ਼ਬੂਤ ਮਾਧਿਅਮ ਹੈ | ਜਗਤਾਰ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਹਰ ਵਿਅਕਤੀ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਵਿੱਚ ਆਪਣਾ ਯੋਗਦਾਨ ਪਾਏ | ਇਸ ਦੌਰਾਨ ਹਾਜ਼ਰ ਸਾਰੇ ਮੈਂਬਰਾਂ ਨੇ ਲਗਾਏ ਗਏ ਬੂਟਿਆਂ ਦੀ ਨਿਯਮਿਤ ਸੰਭਾਲ ਕਰਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਸੰਕਲਪ ਵੀ ਲਿਆ | ਇਸ ਮੌਕੇ ਸੁਖਜਿੰਦਰ ਭੰਗਲ, ਮਨੋਰੰਜਨ ਕਾਲੀਆ, ਸੰਜੀਵ ਬੌਬੀ, ਰਿਸ਼ੀ ਚੰਦਰ, ਮਨਦੀਪ ਦੁੱਗਲ, ਅਸ਼ੋਕ ਦੁੱਗਲ, ਵਾਸਦੇਵ ਪਰਦੇਸੀ, ਮਹੇਸ਼ ਸਾਜਨ, ਯੋਗੇਸ਼ ਮਲਹੋਤਰਾ, ਜੋਬਨ ਭੰਗਲ, ਹਰਵਿੰਦਰ ਸਿੰਘ, ਵਿਪਿਨ ਕੁਮਾਰ, ਹਰਮਿੰਦਰ ਸਿੰਘ ਪਿੰਟੂ, ਵਿਸ਼ਾਲ ਅਤੇ ਐਸ. ਕੇ. ਟੀ ਪਲਾਂਟੇਸ਼ਨ ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ, ਲੁਟੇਰਿਆਂ ਤੇ ਨਸ਼ਾ ਤਸਕਰਾਂ ਦਾ ਕਾਰੋਬਾਰ ਕੌੜੀ ਵੇਲ ਵਾਂਗ ਵਧਣ ਲੱਗਾ ਲੁ... ਅਗਲੀ ਖ਼ਬਰ ਬੰਗਾ ਗੋਤ ਜਠੇਰਿਆਂ ਦਾ ਮੇਲਾ 2 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।