01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਹੇ ਗੋਤ ਸਤੀਆਂ ਦੇ ਦਰਬਾਰ 'ਤੇ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 29-05-2026
ਸੜੋਆ, 28 ਮਈ (ਹਰਮੇਲ ਸਹੂੰਗੜਾ)-ਮਹੇ ਗੋਤ ਵੈਲਫੇਅਰ ਕਮੇਟੀ ਰਜਿਸਟਰ ਤੇ ਮਹੇ ਗੋਤ ਸਤੀਆਂ ਵਲੋਂ ਆਪਣੇ ਵੱਡੇ ਵਡੇਰਿਆਂ ਦੀ ਯਾਦ 'ਚ ਮੇਲਾ ਪਿੰਡ ਹਿਆਤਪੁਰ ਜੱਟਾਂ ਵਿਖੇ ਸਮੂਹ ਮਹੇ ਪਰਿਵਾਰਾਂ ਵਲੋਂ ਰਲ ਮਿਲ ਕੇ ਕਰਵਾਇਆ | ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਵੇਰੇ ਝੰਡੇ ਦੀ ਰਸਮ ਕਰਨ ਤੋਂ ਉਪਰੰਤ ਹਵਨ ਵੀ ਕੀਤਾ | ਕਮੇਟੀ ਦੇ ਪ੍ਰਧਾਨ ਦਵਿੰਦਰ ਮਹੇ, ਚੇਅਰਮੈਨ ਸ਼ਿਵ ਰਾਮ ਮਹੇ ਤੇ ਸਤਪਾਲ ਮਹੇ ਨੇ ਦੱਸਿਆ ਕਿ ਸਵੇਰ ਤੋਂ ਹੀ ਸਤੀ ਮਾਤਾ ਦੇ ਦਰਬਾਰ 'ਤੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ | ਸੰਗਤਾਂ ਦੀ ਸਹੂਲਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਅਤੇ ਥਾਂ-ਥਾਂ ਮਿੱਠੇ ਜਲ ਦੀਆਂ ਛਬੀਲਾਂ ਦਾ ਸੰਗਤਾਂ ਵਲੋਂ ਲੰਗਰ ਲਗਾਇਆ ਗਿਆ ਹੈ ਅਤੇ ਦੁਆਬਾ ਹਸਪਤਾਲ ਬਲੱਡ ਸੈਂਟਰ ਜਲੰਧਰ ਵਲੋਂ ਖੂਨਦਾਨ ਕੈਂਪ ਵੀ ਲਗਾਇਆ, ਜਿਸ ਵਿਚ ਖੂਨਦਾਨੀਆਂ ਵਲੋਂ ਵੱਧ ਚੜ੍ਹ ਕੇ ਖੂਨ ਦਾਨ ਕੀਤਾ | ਉਪਰੰਤ 10 ਵਜੇ ਦੇ ਕਰੀਬ ਸਟੇਜ ਦਾ ਆਗਾਜ਼ ਕੀਰਤਨੀ ਜਥਾ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲਿਆਂ ਵਲੋਂ ਧਾਰਮਿਕ ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਤੋਂ ਬਾਅਦ ਪੰਜਾਬ ਦੇ ਮਿਸ਼ਨਰੀ ਗਾਇਕ ਕਲਾਕਾਰ ਵਿੱਕੀ ਬਹਾਦਰ ਕੇ ਵਲੋਂ ਸਟੇਜ ਨੂੰ ਸੰਭਾਲਿਆ ਤੇ ਉਨ੍ਹਾਂ ਨੇ ਵੀ ਧਾਰਮਿਕ ਗੀਤ ਗਾ ਕੇ ਸ਼ੁਰੂਆਤ ਕੀਤੀ | ਮੇਲੇ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਹੋਈਆਂ ਸੰਗਤਾਂ ਨੇ ਦਰਬਾਰ 'ਚ ਪਹੁੰਚ ਕੇ ਸਤੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਨਾਲ ਹੀ ਸੰਗਤਾਂ ਦੀ ਸਹੂਲਤ ਵਾਸਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਅਤੇ ਸੇਵਾਦਾਰਾਂ ਦੀਆਂ ਥਾਂ-ਥਾਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਅਵਿਨਾਸ਼ ਮਹੇ, ਗੁਰਮੇਲ ਮਹੇ, ਜੁਗਲ ਮਹੇ, ਹਰਪ੍ਰੀਤ ਮਹੇ, ਮਨਜੀਤ ਮਹੇ, ਬਲਵੀਰ ਮਹੇ, ਸਰਬਜੀਤ ਮਹੇ, ਪ੍ਰਸ਼ੋਤਮ ਮਹੇ, ਜਸਪਾਲ ਮਹੇ, ਚਮਨ ਲਾਲ ਹਿਆਤਪੁਰ ਜੱਟਾਂ, ਸਰਪੰਚ ਬਿਮਲਾ ਦੇਵੀ ਤੇ ਪੰਚਾਇਤ ਮੈਂਬਰਾਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਮੁਸਲਮਾਨ ਭਾਈਚਾਰੇ ਵਲੋਂ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਕਿਲੇ ਵਾਲੀ ਸਰਕਾਰ ਦੇ ਦਰਬਾਰ ਵਿਖੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।