08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਿੰਡ ਬੀਸਲਾ 'ਚ ਚੌਥਾ ਕਿ੍ਕਟ ਟੂਰਨਾਮੈਂਟ ਕਰਵਾਇਆ ਪਿੰਡ ਚਾਚੋਕੀ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ

ਅਜੀਤ ਡੈਸਕ 31-05-2026
ਬੰਗਾ, 30 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਡਾ. ਬੀ. ਆਰ. ਅੰਬੇਡਕਰ ਸਪੋਰਟਸ ਕਲੱਬ ਪਿੰਡ ਬੀਸਲਾ ਵਲੋਂ ਚੌਥਾ ਕਿ੍ਕਟ ਟੂਰਨਾਮੈਂਟ ਕਰਵਾਇਆ, ਜਿਸ ਵਿਚ ਦੋਆਬੇ ਦੇ 38 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਤੇ ਅਖੀਰ ਵਿਚ ਬਹੁਤ ਹੀ ਰੌਮਾਂਚਕ ਤੇ ਫਸਵੇਂ ਮੁਕਾਬਲੇ ਵਿਚ ਪਿੰਡ ਚਾਚੋਕੀ ਦੀ ਟੀਮ ਨੇ ਮੇਜਬਾਨ ਪਿੰਡ ਬੀਸਲਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਅਤੇ ਪਹਿਲਾ ਇਨਾਮ ਆਪਣੇ ਨਾਂਅ ਦਰਜ ਕਰਵਾਇਆ | ਇਨਾਮਾਂ ਦੀ ਵੰਡ ਐਡਵੋਕੇਟ ਲਖਵੀਰ ਬੀਸਲਾ, ਰਾਜਵਿੰਦਰ ਕੁਮਾਰ, ਡਾ. ਕੁਲਵੀਰ ਬੰਗੜ, ਦਲਬੀਰ ਸਿੰਘ ਤੇ ਬਲਵਿੰਦਰ ਸਿੰਘ ਰਿਟਾਇਰਡ ਏ. ਐਸ. ਆਈ. ਨੇ ਸਾਂਝੇ ਤੌਰ 'ਤੇ ਕੀਤੀ | ਉਪਰੰਤ ਐਡਵੋਕੇਟ ਲਖਵੀਰ ਬੀਸਲਾ ਨੇ ਨੌਜਵਾਨਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਤੇ ਪੰਜਾਬ ਸਰਕਾਰ ਤੋਂ ਪਿੰਡ ਬੀਸਲਾ ਲਈ ਖੇਡ ਮੈਦਾਨ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਜ਼ਰੂਰੀ | ਇਸ ਮੌਕੇ ਅੰਬੇਡਕਰ ਸਪੋਰਟਸ ਕਲੱਬ ਬੀਸਲਾ ਦੇ ਮੈਂਬਰ ਲਖਵਿੰਦਰ ਕੁਮਾਰ ਜੱਸੀ, ਸੌਰਵ, ਗਗਨ ਪਾਲ, ਹਰਕਿਨ ਬੰਗੜ, ਯਸ਼ਪਾਲ, ਓਾਕਾਰ ਸਿੰਘ, ਕਾਲਾ ਢਾਹਾਂ, ਗੈਵੀ ਬੰਗੜ, ਗੋਪੀ, ਪ੍ਰਵੇਜ਼ ਪਾਰਸ, ਹਰਮਨ ਪਾਲ, ਐਡਵੋਕੇਟ ਮਨਜੀਤ ਕੌਰ, ਰਜਿੰਦਰ ਕੌਰ, ਦਰਸ਼ਨਾ ਰਾਣੀ, ਕਮਲਜੀਤ ਕੌਰ, ਸਿਮਰ ਕੌਰ, ਸੁਨੀਤਾ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਹਰਮੇਸ਼ ਲਾਲ, ਹਨੀ, ਸ਼ਸ਼ੀ, ਟਿੰਕੂ ਬੰਗੜ, ਅਮਨ, ਬਾਬੂ ਪਾਲ, ਮੰਗਤ ਰਾਮ, ਜਸ਼ਨ ਬੰਗੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋ ਵਿਅਕਤੀ ਹੈਰੋਇਨ ਦਾ ਨਸ਼ਾ ਕਰਦੇ ਕੀਤੇ ਕਾਬੂ ਅਗਲੀ ਖ਼ਬਰ ਪੰਜਾਬ 'ਚ ਹੋਈਆਂ ਨਗਰ ਨਿਗਮ ਚੋਣਾਂ 'ਚ 'ਆਪ' ਨੂੰ ਵੱਡਾ ਫਤਵਾ ਮਿਲਣਾ ਪੰਜਾਬ ਦੇ ਲੋਕਾਂ ਦੀ ਜਿੱਤ-ਚੇਅਰਮੈਨ ਸੰਜੀਵ ਚੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।