08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨੌਜਵਾਨ ਵਿਦੇਸ਼ਾਂ 'ਚ ਜਾਣ ਦੀ ਬਜਾਏ ਕਿੱਤਾ ਮੁਖੀ ਕੋਰਸਾਂ ਨੂੰ ਅਪਣਾਉਣ-ਚੌਧਰੀ ਦੁਰਗੇਸ਼ ਜੰਡ

ਅਜੀਤ ਡੈਸਕ 31-05-2026
ਸੜੋਆ, 30 ਮਈ (ਬਲਵਿੰਦਰ ਨਾਨੋਵਾਲੀਆ)-ਅੱਜ ਦੀ ਨੌਜਵਾਨ ਪੀੜ੍ਹੀ ਦਿਨਾਂ 'ਚ ਹੀ ਅਮੀਰ ਹੋਣ ਦੀ ਲਾਲਸਾ ਵਿਚ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਅਧਵਿਚਕਾਰ ਛੱਡ ਕੇ ਵਿਦੇਸ਼ਾਂ ਵਿਚ ਜਾ ਰਹੀ ਹੈ, ਅਜਿਹਾ ਕਰਨ ਨਾਲ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਕੋਲ ਕੋਈ ਵੀ ਕਿੱਤਾ ਮੁਖੀ ਕੋਰਸ ਨਾ ਹੋਣ ਕਾਰਨ ਵਿਦੇਸ਼ਾਂ 'ਚ ਬਹੁਤ ਲੰਮੇ ਸੰਘਰਸ਼ ਵਿਚੋਂ ਗੁਜਰਨਾ ਪੈਂਦਾ ਹੈ | ਜੇਕਰ ਪੰਜਾਬ ਦੀ ਜਵਾਨੀ ਕਿਤਾ ਮੁਖੀ ਕੋਰਸ ਨੂੰ ਪਹਿਲ ਦੇਵੇ ਤਾਂ ਪੰਜਾਬ ਦੇ ਲੜਕੇ/ਲੜਕੀਆਂ ਆਪਣੇ ਦੇਸ਼ ਅੰਦਰ ਹੀ ਆਪਣੇ ਆਪ ਨੂੰ ਆਤਮ ਨਿਰਭਰ ਬਣਾ ਸਕਦੇ ਹਨ, ਇਸ ਕਰਕੇ ਨੌਜਵਾਨਾਂ ਨੂੰ ਕਿਤਾ ਮੁਖੀ ਕੋਰਸਾਂ ਨੂੰ ਪਹਿਲ ਦੇਣੀ ਚਾਹੀਦੀ ਹੈ | ਇਹ ਪ੍ਰਗਟਾਵਾ ਚੌਧਰੀ ਦੁਰਗੇਸ਼ ਜੰਡੀ ਸੁਪਰਡੈਂਟ ਮੇਹਰ ਚੰਦ ਪੌਲਟੈਕਨਿਕ ਕਾਲਜ ਜਲੰਧਰ ਨੇ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਅੰਦਰ ਬਾਰ੍ਹਵੀਂ ਪਾਸ ਨੌਜਾਵਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿੱਤਾ ਮੁਖੀ ਕੋਰਸਾਂ ਬਾਰੇ ਜਾਣੂ ਕਰਵਾਉਂਦਿਆ ਪਿੰਡ ਝਾਂਗੜੀਆ ਵਿਖੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਕ ਪਾਸੇ ਅਸੀਂ ਆਖ ਰਹੇ ਹਾਂ ਕਿ ਦੇਸ਼ ਅੰਦਰ ਬੇਰੁਜਗਾਰੀ ਸਾਰੇ ਹਦ ਬੰਨੇ ਪਾਰ ਕਰ ਚੁਕੀ ਹੈ, ਦੂਜੇ ਪਾਸੇ ਦੇਖਿਆ ਜਾਵੇ ਅਗਰ ਅਸੀਂ ਆਪਣੇ ਘਰ ਅੰਦਰ ਕਿਸੇ ਵੀ ਇਲੈਕਟ੍ਰੋਨਿਕ ਵਸਤੂ ਦੀ ਮੁਰੰਮਤ ਕਰਵਾਉਣੀ ਹੋਵੇ, ਘਰ ਅੰਦਰ ਪਲੰਬਰ ਦਾ ਕੰਮ ਹੋਵੇ, ਇਲੈਕਟ੍ਰੀਸ਼ਨ ਦਾ ਕੰਮ ਹੋਵੇ, ਮੈਸਨ ਦਾ ਕੰਮ ਹੋਵੇ, ਕੋਈ ਵੀ ਸਿਵਲ ਵਰਕ ਹੋਵੇ, ਮੈਕਨੀਕਲ ਕੰਮ ਹੋਵੇ, ਮਜ਼ਦੂਰੀ ਦੀ ਗਲ ਹੋਵੇ ਜਾਂ ਫਿਰ ਹੇਅਰ ਕਾਟਿੰਗ ਦੀ ਗਲ ਹੋਵੇ ਤਾਂ ਮੌਕੇ 'ਤੇ ਕਦੇ ਵੀ ਤਬਰਬੇਕਾਰ ਭਾਵ ਹੁਨਰ ਵਾਲਾ ਵਿਅਕਤੀ ਨਹੀਂ ਮਿਲਦਾ ਭਾਵ ਇਨ੍ਹਾਂ ਸਕਿੱਲ ਵਾਲੇ ਵਿਅਕਤੀਆਂ ਕੋਲ ਸਾਨੂੰ ਵਿਦੇਸ਼ਾਂ ਦੀ ਤਰ੍ਹਾਂ ਸਮਾਂ ਲੈ ਕੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਕੰਮ ਨਹੀਂ ਕਰਨਾ ਚਾਹੁੰਦਾ, ਉਸ ਲਈ ਹਰ ਪਾਸੇ ਬੇਰੁਜਗਾਰੀ ਹੀ ਬੇਰੁਜਗਾਰੀ ਹੈ | ਉਨ੍ਹਾਂ ਇਲਾਕੇ ਦੇ ਦਸਵੀਂ ਤੇ ਬਾਰ੍ਹਵੀ ਪਾਸ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣ ਦੀ ਬਾਜਏ ਉਨ੍ਹਾਂ ਨੂੰ ਮੇਹਰ ਚੰਦ ਪੌਲਟੈਕਨਿਕ ਕਾਲਜ ਜਲੰਧਰ ਸਮੇਤ ਪੰਜਾਬ ਦੇ ਹੋਰ ਸੰਬੰਧਤ ਕਾਲਜਾਂ 'ਚ ਦਸਵੀ ਤੋਂ ਬਾਅਦ ਤਿੰਨ ਸਾਲ ਦੇ ਕੋਰਸ, 12ਵੀਂ ਜਮਾਤ ਮੈਡੀਕਲ ਜਾਂ ਨਾਨ ਮੈਡੀਕਲ ਨਾਲ ਪਾਸ ਕਰਨ ਉਪਰੰਤ ਦੋ ਸਾਲ ਦੇ ਕੋਰਸ ਤੇ ਆਈ. ਟੀ. ਆਈ. ਕਰਨ ਉਪਰੰਤ ਦੋ ਸਾਲਾਂ ਕਿੱਤਾ ਮੁਖੀ ਕੋਰਸਾਂ 'ਚ ਦਾਖਲਾ ਕਰਵਾਉਣ |
ਪਿਛਲੀ ਖ਼ਬਰ ਕੋਆਪਰੇਟਿਵ ਬੈਂਕ, ਬ੍ਰਾਂਚ ਪਠਲਾਵਾ ਦੇ ਸਟਾਫ਼ ਤੇ ਪਿੰਡ ਵਾਸੀਆਂ ਵਲੋਂ ਲੰਗਰ ਤੇ ਛਬੀਲ ਲਗਾਈ ਅਗਲੀ ਖ਼ਬਰ ਸਿੱਖ ਚਿਹਰੇ ਨੂੰ ਅਗਵਾਈ ਦੇ ਕੇ ਭਾਜਪਾ ਨੇ ਪੰਜਾਬੀਆਂ ਦਾ ਮਾਣ ਵਧਾਇਆ-ਰਾਮਾਨੰਦ ਭਨੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।