29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕਾਰ ਤੇ ਮੋਟਰਸਾਈਕਲ ਦੀ ਟੱਕਰ

ਅਜੀਤ ਡੈਸਕ 05-06-2026
ਕਾਠਗੜ੍ਹ, 4 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਰੈਲਮਾਜਰਾ ਦੇ ਲੈਮਰਿਨ ਟੈੱਕ ਯੂਨੀਵਰਸਿਟੀ ਦੇ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਨਵਾਂਸ਼ਹਿਰ ਤੋਂ ਫੋਨ ਆਇਆ ਸੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇਕ ਪਲੈਟਿਨਾ ਮੋਟਰਸਾਈਕਲ ਜਿਸ ਦਾ ਨੰਬਰ ਪੀ. ਬੀ 03 ਏ. ਕੇ 1375, ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਗੁੰਮਟੀ ਕਲਾਂ, ਜ਼ਿਲ੍ਹਾ ਬਠਿੰਡਾ ਚਲਾ ਰਿਹਾ ਸੀ, ਜੋ ਕਿ ਸਰਵਿਸ ਰੋਡ 'ਤੇ ਰੋਪੜ ਤੋਂ ਬਲਾਚੌਰ ਵੱਲ ਜਾ ਰਿਹਾ ਸੀ | ਇਕ ਇਨਡੈਂਵਰ ਕਾਰ, ਜਿਸ ਦਾ ਨੰਬਰ ਪੀ. ਬੀ 30 ਵਾਈ 0018, ਜਿਸ ਨੂੰ ਗੁਰਾਂਸ਼ਰੀਤ ਸਿੰਘ ਪੁੱਤਰ ਗੁਰਨਿਰੰਜਨ ਸਿੰਘ ਵਾਸੀ ਪਿੰਡ ਆਲਮਵਾਲਾ, ਤਹਿਸੀਲ ਮਲੋਟ, ਜ਼ਿਲ੍ਹਾ ਮੁਕਤਸਰ ਚਲਾ ਰਿਹਾ ਸੀ, ਜੋ ਕਿ ਬਲਾਚੌਰ ਤੋਂ ਰੋਪੜ ਵੱਲ ਆ ਰਿਹਾ ਸੀ | ਜਿਵੇਂ ਹੀ ਉਸ ਨੇ ਲੈਮਰਿਨ ਟੈੱਕ ਯੂਨੀਵਰਸਿਟੀ ਕੋਲ ਸਰਵਿਸ ਰੋਡ ਤੋਂ ਯੂਨੀਵਰਸਿਟੀ ਅੰਦਰ ਜਾਣ ਲਈ ਆਪਣੀ ਕਾਰ ਮੋੜ ਰਿਹਾ, ਤਾਂ ਸਾਹਮਣੇ ਤੋਂ ਆ ਰਿਹਾ ਮੋਟਰਸਾਈਕਲ ਸਿੱਧਾ ਕਾਰ ਦੇ ਵੱਜਿਆ ਮੋਟਰਸਾਈਕਲ ਦਾ ਵਾਲ-ਵਾਲ ਬਚਾਅ ਹੋ ਗਿਆ | ਐਸ. ਐਸ. ਐਫ. ਟੀਮ ਵਲੋਂ ਕਾਰ ਤੇ ਮੋਟਰਸਾਈਕਲ ਨੂੰ ਸਾਇਡ 'ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ |
ਪਿਛਲੀ ਖ਼ਬਰ ਸ਼ਹੀਦ ਬਾਬਾ ਧਰਮ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ 7 ਨੂੰ ਅਗਲੀ ਖ਼ਬਰ ਮੁੱਖ ਚੌਕ 'ਚ ਵਾਹਨਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।