29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਸਰਕਾਰ ਨੇ ਟੁੱਟੀਆਂ ਸੜਕਾਂ ਨੂੰ ਤੁਰੰਤ ਨਾ ਬਣਾਇਆ ਤਾਂ ਰਾਹਗੀਰ ਸੰਘਰਸ਼ ਕਰਨਗੇ - ਹੁੰਦਲ

ਅਜੀਤ ਡੈਸਕ 05-06-2026
ਕਟਾਰੀਆਂ, 4 ਜੂਨ (ਪ੍ਰੇਮੀ ਸੰਧਵਾਂ)-ਧਾਰਮਿਕ ਖਿਆਲਾਂ ਦੇ ਧਾਰਨੀ, ਹੁੰਦਲ ਇੰਟਰਪ੍ਰਾਈਜ਼ਿਜ ਕਾਮਨ ਸਰਵਿਸ ਸੈਂਟਰ ਦੇ ਐਮ. ਡੀ. ਤੇ ਮਾਤਾ ਕਿਸ਼ਨ ਕੌਰ ਚੈਰੀਟੇਬਲ ਦੇ ਚੇਅਰਮੈਨ ਦਲਜੀਤ ਸਿੰਘ ਹੁੰਦਲ ਨੇ ਚੋਣਾਂ ਦੌਰਾਨ ਟੁੱਟੀਆਂ ਸੜਕਾਂ ਨੂੰ ਬਣਾਉਣ ਦੇ ਕੀਤੇ ਗਏ ਦਾਅਵਿਆਂ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਟੁੱਟੀਆਂ ਸੜਕਾਂ ਤਾਂ ਕੀ ਬਣਾਉਣੀਆਂ ਸੀ ਸਗੋਂ ਰਾਹਗੀਰ ਦੀਆਂ ਜਾਨਾਂ ਦਾ ਖੌਅ ਬਣੇ ਸੜਕਾਂ ਦੇ ਡੂੰਘੇ ਟੋਇਆਂ ਦੀ ਅਜੇ ਤੱਕ ਮੁਰੰਮਤ ਨਹੀਂ ਕਰਵਾਈ ਗਈ | ਸਰਕਾਰ ਦੇ ਸੜਕਾਂ ਬਣਾਉਣ ਨੂੰ ਕੀਤੇ ਜਾ ਰਹੇ ਵਾਅਦਿਆਂ ਦੀ ਹਵਾ ਨਿਕਲਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਫਰਾਲਾ-ਜੱਸੋਮਜਾਰਾ ਅਤੇ ਹੋਰ ਇਲਾਕੇ ਦੀਆਂ ਟੁੱਟੀਆਂ ਸੜਕਾਂ ਸਰਕਾਰ ਨੇ ਜਲਦ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਸਰਕਾਰ ਨੂੰ ਇਹ ਅਣਗਹਿਲੀ ਲੈ ਡੁੱਬੇਗੀ |
ਪਿਛਲੀ ਖ਼ਬਰ ਨਵਾਂਸ਼ਹਿਰ ਕਮੇਟੀ ਦੀ ਪ੍ਰਧਾਨਗੀ ਲਈ ਅਕਾਲੀ ਦਲ ਵਲੋਂ ਕਿਸੇ ਪਾਰਟੀ ਦੀ ਹਮਾਇਤ ਨਹੀਂ-ਜਥੇਦਾਰ ਸ਼ੁਕਾਰ ਅਗਲੀ ਖ਼ਬਰ ਸ਼ਹੀਦ ਬਾਬਾ ਧਰਮ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।