ਪੋਜੇਵਾਲ ਸਰਾਂ, 4 ਜੂਨ (ਨਵਾਂਗਰਾਈਾ)-ਇਸ ਇਲਾਕੇ ਦੀ ਗੁੱਜਰ ਸਮਾਜ ਦੀ ਹੋਣਹਾਰ ਧੀ ਤੇ ਨੂੰ ਹ ਇੰਦੂ ਬਾਲਾ ਨੇ ਮਿਉਂਸਪਲ ਕਾਊਾਸਲ ਨੰਗਲ ਵਿਚ ਲਗਾਤਾਰ ਤੀਜੀ ਵਾਰ ਐੱਮ. ਸੀ. ਬਣਨ ਦਾ ਮਾਣ ਹਾਸਿਲ ਕੀਤਾ | ਪਿੰਡ ਚਾਂਦਪੁਰ ਰੁੜਕੀ ਦੇ ਗੁਰਮੇਲ ਚੰਦ ਚੌਹਾਨ ਰਿਟਾ. ਇੰਸਪੈਕਟਰ ਐਫ. ਸੀ. ਆਈ. ਦੀ ਪੁੱਤਰੀ ਤੇ ਪਿੰਡ ਥੋਪਿਆ ਤੋਂ ਸਤਨਾਮ ਸਿੰਘ ਲਾਦੀ ਲੋਕ ਸੰਪਰਕ ਅਧਿਕਾਰੀ ਬੀ. ਬੀ. ਐੱਮ. ਬੀ. ਨੰਗਲ ਦੀ ਪਤਨੀ ਇੰਦੂ ਬਾਲਾ ਨੇ ਮਿਊਾਸਪਲ ਕਾਊਾਸਲ ਨੰਗਲ ਤੋਂ ਐਮ. ਸੀ. ਚੋਣਾਂ ਵਿਚ ਲਗਾਤਾਰ ਤੀਜੀ ਵਾਰ ਆਪਣੇ ਵਾਰਡ ਤੋਂ ਭਾਰੀ ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਇਲਾਕੇ ਵਿਚ ਉਨ੍ਹਾਂ ਦੀ ਲੋਕ-ਪੱਖੀ ਕਾਰਜਸ਼ੈਲੀ ਨੂੰ ਕਾਫ਼ੀ ਸਰਾਹਿਆ ਜਾਂਦਾ ਹੈ | ਉਨ੍ਹਾਂ ਦੇ ਪਤੀ ਸਤਨਾਮ ਸਿੰਘ ਲਾਦੀ ਲੋਕ ਸੰਪਰਕ ਅਧਿਕਾਰੀ ਦੇ ਨਾਲ-ਨਾਲ ਬੀ. ਬੀ. ਐਮ. ਬੀ. ਨੰਗਲ ਵਿਚ ਕਰਮਚਾਰੀ ਯੂਨੀਅਨ ਦੇ ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨ ਵੀ ਹਨ | ਉਨ੍ਹਾਂ ਦੋਨਾਂ ਦੀ ਕਾਰਜਸ਼ੈਲੀ, ਸ਼ਹਿਰ ਦੇ ਵਿਕਾਸ, ਲੋਕਾਂ ਨਾਲ ਨਜ਼ਦੀਕੀ ਸੰਪਰਕ ਤੇ ਜਨ ਸਮੱਸਿਆਵਾਂ ਦੇ ਹੱਲ ਲਈ ਕੀਤੇ ਗਏ ਕੰਮਾਂ ਦੇ ਕਾਰਨ ਹੀ ਇਸ ਵਾਰ ਵੀ ਵੱਡੀ ਲੀਡ ਨਾਲ ਜਿੱਤ ਹਾਸਿਲ ਹੋਈ | ਚਰਚਾ ਹੈ ਕਿ ਪੰਜਾਬ ਦੀ ਏ-ਕਲਾਸ ਨਗਰ ਕੌਂਸਲ ਮੰਨੀ ਜਾਣ ਵਾਲੀ ਨਗਰ ਕੌਂਸਲ ਨੰਗਲ ਵਿਚ ਆਉਣ ਵਾਲੇ ਸਮੇਂ ਦੌਰਾਨ ਇੰਦੂ ਬਾਲਾ ਕਾਂਗਰਸ ਵਲੋਂ ਚੇਅਰਪਰਸਨ ਅਹੁਦੇ ਲਈ ਇਕ ਮਜ਼ਬੂਤ ਤੇ ਪ੍ਰਮੁੱਖ ਦਾਅਵੇਦਾਰ ਵਜੋਂ ਹਨ | ਇੰਦੂ ਬਾਲਾ ਦੇ ਪੇਕਾ ਤੇ ਸਹੁਰਾ ਪਰਿਵਾਰ ਦੀ ਬਲਾਚੌਰ ਇਲਾਕੇ ਵਿਚ ਆਪਣੀ ਅਲੱਗ ਹੀ ਪਹਿਚਾਣ ਹੈ | ਇੰਦੂ ਬਾਲਾ ਦਾ ਲਗਾਤਾਰ ਐੱਮ. ਸੀ. ਬਣਨ 'ਤੇ ਇਲਾਕੇ ਦੇ ਪਤਵੰਤਿਆਂ ਵਲੋਂ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ |