ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਮਿਡਲ ਸਕੂਲ ਨੂਰਪੁਰ 'ਚ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਹਾਇਤਾ ਵੰਡ ਸਮਾਗਮ ਮਨਜੀਤ ਕੌਰ ਪੰਚ ਦੀ ਅਗਵਾਈ 'ਚ ਕਰਵਾਇਆ | ਸਮਾਗਮ ਦੌਰਾਨ ਸਕੂਲ ਦੇ ਸਾਰੇ ਬੱਚਿਆਂ ਨੂੰ ਵਰਦੀਆਂ ਅਤੇ ਲੋੜੀਂਦਾ ਸਾਮਾਨ ਵੰਡਿਆ | ਅਧਿਆਪਕ ਬਲਵਿੰਦਰ ਕੌਰ ਨੇ ਆਖਿਆ ਕਿ ਮਨਜੀਤ ਕੌਰ ਪੰਚ, ਸ਼ਿੰਗਾਰਾ ਸਿੰਘ ਯੂ. ਕੇ., ਬਲਵਿੰਦਰ ਰਲ, ਰਾਜ ਸੁਮਨ, ਕੁਲਦੀਪ ਕੌਰ, ਬਲਜੀਤ ਸਨੀ ਦੇ ਸਹਿਯੋਗ ਨਾਲ ਸਕੂਲ 'ਚ ਹਰ ਸਾਲ ਸਹਾਇਤਾ ਵੰਡ ਸਮਾਗਮ ਕਰਵਾਇਆ ਜਾਂਦਾ ਹੈ | ਉਨ੍ਹਾਂ ਆਖਿਆ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ | ਸਹਾਇਤਾ ਵੰਡ ਸਮਾਗਮ ਦੀ ਸ਼ੁਰੂਆਤ ਸਤਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਬੰਗਾ ਨੇ ਕੀਤੀ | ਇਸ ਮੌਕੇ ਮੁਖ਼ਤਿਆਰ ਰਾਮ, ਸੁਰਿੰਦਰ ਕੁਮਾਰ ਪੰਚ, ਅਵਤਾਰ ਚੰਦ, ਤਰਸੇਮ ਲਾਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਪੰਚ, ਹਰਵਿੰਦਰ ਕੁਮਾਰ, ਸੁਖਵਿੰਦਰ ਸੁਮਨ, ਗੁਰਸ਼ਿੰਦਰ ਸੁਮਨ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |