ਮਜਾਰੀ/ਸਾਹਿਬਾ, 4 ਜੂਨ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿਚ ਸਮਾਜ ਸੇਵੀ ਤੇ ਐਨ. ਆਰ. ਆਈ. ਸੱਜਣਾਂ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਗੁੱਲਪਰ ਨੂੰ ਕਾਕਾ ਛੋਕਰ ਯੂ. ਐਸ. ਏ. ਤੇ ਬਲਿਹਾਰ ਸਿੰਘ ਖ਼ਾਲਸਾ ਵਲੋਂ ਵਿਕਾਸ ਕਾਰਜਾਂ ਵਾਸਤੇ ਵੀਹ ਹਜ਼ਾਰ ਦੀ ਨਕਦ ਰਾਸ਼ੀ ਭੇਟ ਕੀਤੀ ਗਈ | ਇਹ ਰਾਸ਼ੀ ਸਕੂਲ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਸਕੂਲ ਮੁਖੀ ਮੈਡਮ ਸਨੇਹ ਲਤਾ ਨੂੰ ਸੌਂਪੀ ਗਈ | ਸਕੂਲ ਮੁਖੀ ਤੇ ਕਮੇਟੀ ਮੈਂਬਰਾਂ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਅਮਰਜੀਤ ਕੌਰ, ਮਹਿੰਦਰ ਕੌਰ, ਬਿਮਲਾ ਦੇਵੀ, ਸੰਤੋਸ਼ ਰਾਣੀ ਤੇ ਐਸ. ਐਮ. ਸੀ. ਮੈਂਬਰ ਕੁਲਦੀਪ ਸਿੰਘ ਹਾਜ਼ਰ ਸਨ |