28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਠਠਿਆਲਾ ਢਾਂਹਾ ਵਾਸੀਆਂ ਵਲੋਂ ਵੀਰੋਵਾਲ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 05-06-2026
ਜਾਡਲਾ, 4 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਕੜਕਦੀ ਗਰਮੀ ਦੇ ਮੱਦੇਨਜ਼ਰ ਠਠਿਆਲਾ ਢਾਂਹਾ ਪਿੰਡ ਦੇ ਨੌਜਵਾਨਾਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਵੀਰੋਵਾਲ ਵਿਖੇ ਸੇਵਾ-ਭਾਵਨਾ ਦੀ ਮਿਸਾਲ ਪੇਸ਼ ਕਰਦਿਆਂ ਵਿਸ਼ਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸਵੇਰ ਤੋਂ ਹੀ ਸੇਵਾਦਾਰਾਂ ਨੇ ਸੇਵਾ ਸ਼ੁਰੂ ਕਰ ਦਿੱਤੀ | ਰਾਹਗੀਰਾਂ, ਵਾਹਨ ਚਾਲਕਾਂ ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਠੰਢਾ ਮਿੱਠਾ ਸ਼ਰਬਤ ਛਕਾਇਆ ਗਿਆ | ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੀ ਸਿੱਖਿਆ ਅਨੁਸਾਰ 'ਵੰਡ ਛਕਣਾ' ਤੇ 'ਸਰਬੱਤ ਦਾ ਭਲਾ' ਮੰਗਣਾ ਹੀ ਸਾਡਾ ਧਰਮ ਹੈ | ਇਸ ਮੌਕੇ ਬਲਵੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਨੇਕ ਸਿੰਘ ਸੈਕਟਰੀ, ਰਣਜੀਤ ਸਿੰਘ ਖਜ਼ਾਨਚੀ, ਕਸ਼ਮੀਰ ਸਿੰਘ ਗਰੇਵਾਲ ਮੀਤ ਪ੍ਰਧਾਨ, ਗੁਰਮੀਤ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ ਸੈਂਭੀ, ਸੁਪਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਗੁਰਲਾਲ ਸਿੰਘ, ਬਹਾਦਰ ਸਿੰਘ ਵਿਰਕ, ਜਸਪ੍ਰੀਤ ਸਿੰਘ, ਹੁਸਨ ਸਿੰਘ ਹੈੱਡ ਗ੍ਰੰਥੀ, ਉਂਕਾਰ ਸਿੰਘ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਸੀ. ਗੁਲਪ੍ਰੀਤ ਸਿੰਘ ਔਲਖ ਵਲੋਂ ਲੈਕ: ਅੰਮਿ੍ਤਪਾਲ ਸਿੰਘ ਸਨਮਾਨਿਤ ਅਗਲੀ ਖ਼ਬਰ ਭਗਤ ਚਰਨਜੀਤ ਭਾਟੀਆ ਤੇ ਰਵੀਇੰਦਰ ਭਾਟੀਆ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।