28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਕਜ ਜੈਨ ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਦੁਬਾਰਾ ਚੁਣੇ ਗਏ ਪ੍ਰਧਾਨ

ਅਜੀਤ ਡੈਸਕ 05-06-2026
ਨਵਾਂਸ਼ਹਿਰ, 4 ਜੂਨ (ਹਰਮਿੰਦਰ ਸਿੰਘ ਪਿੰਟੂ)-ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜੈਨ ਦੂਜੀ ਵਾਰ ਸਰਬਸੰਮਤੀ ਨਾਲ ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਚੁਣੇ ਗਏ | ਮੀਟਿੰਗ ਦੀ ਸ਼ੁਰੂਆਤ ਵਿਚ ਸ਼ੁਭਮ ਜੈਨ ਨੇ ਸਭ ਤੋਂ ਪਹਿਲਾਂ ਪ੍ਰਧਾਨ ਦੇ ਅਹੁਦੇ ਲਈ ਪੰਕਜ ਜੈਨ ਦਾ ਨਾਂਅ ਪ੍ਰਸਤਾਵਿਤ ਕੀਤਾ, ਜਿਸ ਨੂੰ ਮੌਜੂਦ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ | ਪੰਕਜ ਜੈਨ ਨੂੰ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ | ਐਸ. ਐਸ. ਜੈਨ ਸਭਾ ਦੇ ਪ੍ਰਧਾਨ ਮਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖ਼ਜ਼ਾਨਚੀ ਰਾਕੇਸ਼ ਜੈਨ ਬੱਬੀ ਤੇ ਹੋਰ ਕੈਬਨਿਟ ਮੈਂਬਰਾਂ ਨੇ ਪੰਕਜ ਜੈਨ ਨੂੰ ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਪੰਕਜ ਜੈਨ ਯੁਵਕ ਮੰਡਲ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਪਹਿਲਾਂ ਵੀ ਜੈਨ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ ਹਨ | ਉਨ੍ਹਾਂ ਪੰਕਜ ਜੈਨ ਤੇ ਭਾਈਚਾਰੇ ਦੇ ਸਾਰੇ ਨੌਜਵਾਨਾਂ ਨੂੰ ਸਮਾਜਿਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਪੰਕਜ ਜੈਨ ਦੀ ਅਗਵਾਈ ਹੇਠ, ਯੁਵਕ ਮੰਡਲ ਦੇ ਮੈਂਬਰ ਸਮਾਜ ਦੇ ਕੰਮਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਣਗੇ | ਪੰਕਜ ਜੈਨ ਨੇ ਸਮਾਜ ਦੇ ਸਾਰੇ ਕੰਮਾਂ ਵਿਚ ਸਹਿਯੋਗ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ, ਸਲਾਹਕਾਰ ਅਚਲ ਜੈਨ, ਸ਼ੁਭਮ ਜੈਨ, ਨਮਿਤ ਜੈਨ, ਵਿਭੋਰ ਜੈਨ, ਅਕਸ਼ਿਤ ਜੈਨ, ਪੁਨੀਤ ਜੈਨ, ਅੰਕਿਤ ਜੈਨ, ਪੋਰੂਸ਼ ਜੈਨ, ਵੈਭਵ ਜੈਨ, ਹਰਿਤ ਜੈਨ, ਖ਼ੁਸ਼ ਜੈਨ, ਸਿੱਧਮ ਜੈਨ ਤੇ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਮਹਾਨ ਸ਼ਹੀਦੀ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਨਿੱਜੀ ਸਕੂਲਾਂ ਦੀ ਮਨਮਰਜ਼ੀ 'ਤੇ ਲੱਗੀ ਲਗਾਮ-ਜਥੇ. ਦੋਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।