28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਮਹਾਨ ਸ਼ਹੀਦੀ ਸਮਾਗਮ ਦਾ ਪੋਸਟਰ ਜਾਰੀ

ਅਜੀਤ ਡੈਸਕ 05-06-2026
ਬਹਿਰਾਮ, 4 ਜੂਨ (ਨਛੱਤਰ ਸਿੰਘ ਬਹਿਰਾਮ)-ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਤੇ 17 ਜੂਨ 2026 ਨੂੰ ਮਨਾਇਆ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ 15 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਆਰੰਭ ਹੋਵੇਗਾ, 16 ਜੂਨ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਪਹਿਨਾਉਣ ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 17 ਜੂਨ ਨੂੰ ਭੋਗ ਉਪਰੰਤ ਮਹਾਨ ਸ਼ਹੀਦੀ ਸਮਾਗਮ ਹੋਵੇਗਾ, ਜਿਸ ਵਿਚ ਨਾਮਵਰ ਢਾਡੀ ਜਥਿਆਂ ਵਿਚ ਬਾਬਾ ਕੁਲਦੀਪ ਸਿੰਘ ਮਜਾਰੀ ਵਾਲੇ, ਗੁਰਪ੍ਰੀਤ ਸਿੰਘ ਲਾਂਡਰਾ, ਕਵੀਸ਼ਰੀ ਜਥਾ ਭਾਈ ਸੁਖਵੀਰ ਸਿੰਘ ਤੇ ਹੋਰ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਚਾਹਲ ਸਾਬਕਾ ਸਰਪੰਚ ਤਲਵੰਡੀ ਜੱਟਾਂ, ਮੀਤ ਪ੍ਰਧਾਨ ਸੂਬੇਦਾਰ ਭਗਤ ਸਿੰਘ ਫਗਵਾੜਾ, ਮੁੱਖ ਖਜ਼ਾਨਚੀ ਬੂਟਾ ਸਿੰਘ ਸਿੱਧੂ, ਵਾਈਸ ਖਜ਼ਾਨਚੀ ਕੈਪਟਨ ਸਰਦੂਲ ਸਿੰਘ ਫਗਵਾੜਾ, ਲਖਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਸਕੱਤਰ ਅਮਰਜੀਤ ਸਿੰਘ ਸਿੱਧੂ, ਸਟੇਜ ਸਕੱਤਰ ਬਲਵਿੰਦਰ ਸਿੰਘ ਚਾਹਲ, ਜਸਵਿੰਦਰ ਸਿੰਘ ਚਾਹਲ, ਗੁਰਨੇਕ ਸਿੰਘ ਸਿੱਧੂ, ਹਰਮੇਸ਼ ਕੌਸਲ, ਬੂਟਾ ਸਿੰਘ ਚਾਹਲ, ਬਲਵੀਰ ਸਿੰਘ ਸਿੱਧੂ, ਨੰਬਰਦਾਰ ਮਨਦੀਪ ਸਿੰਘ ਸਿੱਧੂ, ਜਗਜੀਤ ਸਿੰਘ ਚਾਹਲ, ਅਮਨਦੀਪ ਕਲਸੀ, ਜਤਿੰਦਰ ਸਿੰਘ ਲੁਧਿਆਣਾ ਸਾਰੇ ਕਮੇਟੀ ਮੈਂਬਰ ਆਦਿ ਦੇ ਨਾਮ ਜਿਕਰਯੋਗ ਹਨ |
ਪਿਛਲੀ ਖ਼ਬਰ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਨਾ ਲਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਪੱਲੀ ਝਿੱਕੀ, ਪੂੰਨੀਆ, ਮਕਸੂਦਪੁਰ ਅਗਲੀ ਖ਼ਬਰ ਪੰਕਜ ਜੈਨ ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਦੁਬਾਰਾ ਚੁਣੇ ਗਏ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।