28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮਜਾਰੀ ਵਿਖੇ ਸਰਪੰਚਾਂ ਦੀ ਮੀਟਿੰਗ 10 ਨੂੰ

ਅਜੀਤ ਡੈਸਕ 05-06-2026
ਮਜਾਰੀ/ਸਾਹਿਬਾ, 4 ਜੂਨ (ਨਿਰਮਲਜੀਤ ਸਿੰਘ ਚਾਹਲ)-ਗ੍ਰਾਮ ਪੰਚਾਇਤਾਂ ਵਿਸ਼ੇਸ਼ ਕਰਕੇ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ, ਗ੍ਰਾਮ ਪੰਚਾਇਤ ਅਤੇ ਸਰਪੰਚਾਂ ਦੇ ਅਧਿਕਾਰਾਂ ਤੇ ਡਿਊਟੀਆਂ ਸੰਬੰਧੀ, ਸਰਕਾਰੀ ਦਫ਼ਤਰਾਂ, ਸੰਸਥਾਵਾਂ ਵਿਚ ਸਰਪੰਚਾਂ ਤੇ ਪੰਚਾਂ ਦੇ ਮਾਣ ਸਨਮਾਨ ਮਿਲਣ ਸੰਬੰਧੀ, ਪਿੰਡਾਂ ਦਾ ਵਿਕਾਸ ਮਾਡਲ ਕਿਹੋ ਜਿਹਾ ਹੋਵੇ, ਪਿੰਡਾਂ ਵਿਚ ਭਾਈਚਾਰਕ ਸਦਭਾਵਨਾ ਬਣਾਈ ਰੱਖਣ, ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਅਨੁਸਾਰ ਗ੍ਰਾਮ ਪੰਚਾਇਤਾਂ ਨੂੰ ਪ੍ਰਾਪਤ ਸ਼ਕਤੀਆਂ ਦੀ ਠੀਕ ਵਰਤੋਂ ਐਪ ਕਰਨ ਆਦਿ ਲਈ ਵਿਚਾਰਾਂ ਕਰਨ ਲਈ ਬਲਾਕ ਸੜੋਆ ਦੇ ਸਰਪੰਚਾਂ ਤੇ ਗ੍ਰਾਮ ਪੰਚਾਇਤ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਮਜਾਰੀ ਵਿਖੇ 10 ਜੂਨ ਨੂੰ ਸਵੇਰੇ 10 ਵਜੇ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਪ੍ਰੇਮ ਰੱਕੜ, ਕਸ਼ਮੀਰ ਸਿੰਘ ਗੁਲਪੁਰ, ਗੁਰਨਾਮ ਸਿੰਘ ਖੰਡੂਪੁਰ, ਕਰਨੈਲ ਸਿੰਘ ਕਰਾਵਰ, ਦਾਰਾ ਸਿੰਘ ਬਕਾਪੁਰ, ਗੁਰਦੀਪ ਸਿੰਘ ਛਦੌੜੀ, ਬਚਿੱਤਰ ਸਿੰਘ ਭਾਰਾਪੁਰ, ਜੋਗਾ ਸਿੰਘ ਨਾਗਰਾ, ਡਾ. ਚਮਨ ਲਾਲ ਸਾਹਿਬਾ ਨੇ ਸਾਂਝੇ ਤੌਰ 'ਤੇ ਦਿੱਤੀ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ, ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ, ਪਿੰਡ ਦੇ ਛੱਪੜਾਂ ਦੇ ਪਾਣੀ ਦੀ ਯੋਗ ਵਰਤੋਂ ਕਰਨ 'ਤੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਭੁੱਟਾ ਗੋਤ ਜਠੇਰਿਆਂ ਦੇ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਸੰਤ ਬਾਬਾ ਗੁਰਮੇਲ ਸਿੰਘ ਗੋਸਲਾਂ ਦੀ ਬਰਸੀ 'ਤੇ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।