ਬਹਿਰਾਮ, 4 ਜੂਨ (ਨਛੱਤਰ ਸਿੰਘ ਬਹਿਰਾਮ)-ਭੁੱਟਾ ਗੋਤ ਯਾਦਗਾਰ ਐਂਡ ਡਿਵੈਲਪਮੈਂਟ ਕਮੇਟੀ ਇੰਡੀਆ ਵਲੋਂ ਵੱਡੇ ਵਡੇਰਿਆਂ ਦੀ ਯਾਦ 'ਚ 36ਵੇਂ ਸਾਲਾਨਾ ਜੋੜ ਮੇਲੇ ਸੰਬੰਧੀ ਪਿੰਡ ਬਹਿਰਾਮ ਵਿਖੇ ਮੀਟਿੰਗ ਹੋਈ | ਉਪਰੰਤ ਪੋਸਟਰ ਜਾਰੀ ਕੀਤਾ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ ਨੇ ਦੱਸਿਆ ਕਿ ਪਿੰਡ ਕਾਹਲੋਂ ਵਿਖੇ ਸਾਲਾਨਾ ਜੋੜ ਮੇਲਾ 14-15 ਜੂਨ ਨੂੰ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ 15 ਜੂਨ ਨੂੰ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਨਾਮਵਾਰ ਕਲਾਕਾਰ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ, ਪਰਮਜੀਤ ਕੌਰ ਸਾਬਕਾ ਸਰਪੰਚ, ਅਜੀਤ ਰਾਮ ਦੁਸਾਂਝ ਕਲਾਂ, ਸਰਬਜੀਤ ਰਾਮ, ਮਿਸਤਰੀ ਚਰਨਜੀਤ ਸਿੰਘ, ਤਰਸੇਮ ਲਾਲ ਸਾਬਕਾ ਪੰਚ, ਹੁਕਮ ਸਿੰਘ ਫੌਜੀ, ਜਸਪਾਲ ਭੁੱਟਾ, ਸੁਰਿੰਦਰ ਪਾਲ, ਬਲਵਿੰਦਰ ਰਾਮ, ਸਰਬਜੀਤ ਰਾਮ ਡੀ. ਸੀ., ਸੁਰਿੰਦਰ ਕੁਮਾਰ, ਰਣਜੀਤ ਭੁੱਟਾ, ਹਰਬੰਸ ਲਾਲ ਆਦਿ ਸੰਗਤਾਂ ਹਾਜ਼ਰ ਸਨ |