ਬੰਗਾ, 4 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 7ਵਾਂ ਭੰਗੜਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ 8 ਜੂਨ ਤੋਂ ਸ਼ੁਰੂ ਹੋ ਰਹੇ ਇਸ ਭੰਗੜਾ ਸਿਖਲਾਈ ਕੈਂਪ ਦੌਰਾਨ ਭੰਗੜੇ ਦੀ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ | ਸਮੂਹ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਕੈਂਪ ਦੇ ਸਮਾਪਤੀ ਸਮਾਗਮ 'ਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ | ਕੈਂਪ ਦੌਰਾਨ ਭੰਗੜੇ ਦੀ ਸਿਖਲਾਈ ਦੁਆਬੇ ਇਲਾਕੇ ਦੇ ਨਾਮਵਰ ਕੋਚ ਪਵਨ ਬਾਈ ਅਜੀਮਲ ਵਲੋਂ ਦਿੱਤੀ ਜਾਵੇਗੀ, ਜਿਨ੍ਹਾਂ ਵਲੋਂ ਢੋਲ ਦੀ ਤਾਲ 'ਤੇ ਭੰਗੜੇ ਦੀਆਂ ਪ੍ਰੰਪਰਿਕ ਨਾਚ ਮੁਦਰਾਵਾਂ ਸਿਖਾਈਆਂ ਜਾਣਗੀਆਂ | ਕੈਂਪ ਦੌਰਾਨ ਭੰਗੜੇ ਦੇ ਖ਼ੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵੀ ਇਸ ਕੈਂਪ ਦੀ ਸ਼ਾਨ ਵਿਚ ਵਾਧਾ ਕਰੇਗੀ, ਸੋ ਇਸ ਕੈਂਪ ਵਿਚ ਸ਼ਾਮਿਲ ਹੋਣ ਲਈ ਹਰ ਉਮਰ ਦੇ ਭੰਗੜਾ ਪ੍ਰੇਮੀ ਲੜਕੇ-ਲੜਕੀਆਂ ਨੂੰ ਖੁੱਲ੍ਹਾ ਸੱਦਾ ਹੈ | ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ | ਇਸ ਮੌਕੇ ਮਨਮੰਤ ਸਿੰਘ ਲਾਇਬ੍ਰੇਰੀਅਨ, ਪਵਨ ਬਾਈ ਭੰਗੜਾ ਕੋਚ, ਸਿਮਰਨਜੀਤ ਕੌਰ ਸਿਆਣ, ਪਲਕ ਢਿੱਲੋਂ, ਮਨਜੋਤ ਕੌਰ, ਦੀਪਇੰਦਰ ਕੌਰ, ਸਿਮਰਨਜੀਤ ਸਿੰਘ, ਕਰਨਦੀਪ ਸਿੰਘ ਚੇਤਾ, ਤਰਨ ਅਜੀਮਲ ਤੇ ਹੋਰ ਵਿਦਿਆਰਥੀ ਵੀ ਹਾਜ਼ਰ ਸਨ |