ਬਲਾਚੌਰ, 4 ਜੂਨ (ਨਰੇਸ਼ ਧੌਲ)-ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਰਾਸ਼ਨ ਕਿੱਟਾਂ ਪਿੰਡ ਧੌਲ ਵਿਖੇ ਸਰਪੰਚ ਬਲਵੀਰ ਸਿੰਘ ਦੀ ਅਗਵਾਈ ਹੇਠ ਡੀਪੂ ਹੋਲਡਰ ਰਾਜ ਕੁਮਾਰ ਭੰਡਾਰੀ ਵਲੋਂ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ | ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਦੇਖ-ਰੇਖ ਹੇਠ ਹਲਕੇ ਦੇ ਸਮੁੱਚੇ ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਗੈਰ ਵਿਤਕਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਡੀਪੂ ਹੋਲਡਰ ਰਾਜਕੁਮਾਰ ਨੇ ਦੱਸਿਆ ਕਿ ਇਨ੍ਹਾਂ ਰਾਸ਼ਨ ਕਿੱਟਾਂ ਵਿਚ ਦੋ ਕਿਲੋ ਛੋਲਿਆਂ ਦੀ ਦਾਲ, ਦੋ ਕਿਲੋ ਚੀਨੀ, 200 ਗ੍ਰਾਮ ਹਲਦੀ, ਇਕ ਲੀਟਰ ਦੇਸੀ ਤੇਲ, ਇਕ ਕਿੱਲੋ ਵਾਲਾ ਨਮਕ ਦਾ ਪੈਕਟ ਆਦਿ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਹਨ | ਸਰਪੰਚ ਬਲਵੀਰ ਸਿੰਘ ਤੇ ਸਮੁੱਚੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ | ਇਸ ਮੌਕੇ ਠੇਕੇਦਾਰ ਬਲਵੀਰ ਸਿੰਘ ਸਰਪੰਚ, ਨਛੱਤਰ ਸਿੰਘ, ਬਲਜੀਤ ਸਿੰਘ, ਅਮਰਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ (ਸਾਰੇ ਪੰਚ), ਕਿਸ਼ਨ ਸਿੰਘ ਮੈਨੇਜਰ, ਮੋਹਣ ਸਿੰਘ, ਕੁਲਵਿੰਦਰ ਸਿੰਘ ਬਿੰਦੂ ਸਤਨਾਮ ਸਿੰਘ, ਨਿਰਮਲ ਸਿੰਘ, ਬਲਵੀਰ ਚੰਦ ਕਾਕੂ, ਬਨਾਰਸੀ ਦਾਸ, ਤਲਵਿੰਦਰ ਸਿੰਘ, ਰਾਜਵੀਰ ਸਿੰਘ, ਕਸ਼ਮੀਰ ਕੌਰ, ਰਣਜੀਤ ਕੌਰ, ਗੁਰਪਾਲ ਕੌਰ, ਸੋਨਾ, ਹਰਵਿੰਦਰ ਕੌਰ, ਬਲਕਾਰ ਸਿੰਘ ਤਾਰੀ ਆਦਿ ਪਿੰਡ ਵਾਸੀ ਹਾਜ਼ਰ ਸਨ |