15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹੋਣਹਾਰ ਵਿਦਿਆਰਥਣ ਹਰਸਿਮਰਨ ਕੌਰ ਲੋਹਟ ਨੂੰ ਕੀਤਾ ਵਿਸ਼ੇਸ਼ ਤੌਰ 'ਤੇ ਸਨਮਾਨਿਤ

ਅਜੀਤ ਡੈਸਕ 06-06-2026
ਬਲਾਚੌਰ, 5 ਜੂਨ (ਨਰੇਸ਼ ਧੌਲ)-ਸਕੂਲ ਆਫ ਐਮੀਨੈਂਸ ਮਹਿੰਦੀਪੁਰ ਬਲਾਚੌਰ ਦੀ ਵਿਦਿਆਰਥਣ ਹਰਸਿਮਰਨ ਕੌਰ ਪੁੱਤਰੀ ਸਵ. ਰਾਮਜੀਤ ਪਿੰਡ ਲੋਹਟ ਜਿਸ ਨੇ ਪਿਛਲੇ ਦਿਨੀਂ 12ਵੀਂ ਕਮਰਸ ਵਿਚੋਂ ਜ਼ਿਲ੍ਹੇ ਅੰਦਰ ਪਹਿਲਾ ਸਥਾਨ ਤੇ ਪੰਜਾਬ 'ਚੋਂ 10ਵਾਂ ਸਥਾਨ ਪ੍ਰਾਪਤ ਕੀਤਾ ਹੈ | ਇਸ ਹੋਣਹਾਰ ਵਿਦਿਆਰਥਣ ਦੀ ਵੱਡੀ ਉਪਲੱਬਧੀ 'ਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਬਲਾਕ ਸੜੋਆ ਰਜਿਸਟਰਡ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਹੋਣਹਾਰ ਵਿਦਿਆਰਥਣ ਹਰਸਿਮਰਨ ਕੌਰ ਨੂੰ ਅਸ਼ੀਰਵਾਦ ਦੇ ਕੇ ਉਸ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵਰਿੰਦਰ ਕੁਮਾਰ ਬਛੌੜੀ ਪ੍ਰਧਾਨ, ਕੈਪਟਨ ਤਰਸੇਮ ਸਿੰਘ ਖੁਰਦਾਂ, ਲਾਲ ਸਿੰਘ ਮੈਨੇਜਰ ਛਦੋੜੀ, ਰਾਜ ਕੁਮਾਰ ਮਾਲੇਵਾਲ ਲੈਕਚਰਾਰ, ਜਗਮੋਹਣ ਸਿੰਘ ਲੋਹਟ ਪਿ੍ੰਸੀਪਲ ਮਹਿੰਦੀਪੁਰ, ਭੁਪਿੰਦਰ ਰਾਜਨ ਲੈਕਚਰਾਰ, ਕੁਲਵਿੰਦਰ ਕੁਮਾਰ ਬਲਾਕ ਸੰਮਤੀ ਮੈਂਬਰ ਆਦੋਆਣਾ, ਪ੍ਰੇਮ ਕੁਮਾਰ ਪਿ੍ੰਸੀਪਲ, ਕੇਵਲ ਸਿੰਘ ਰੱਕੜਾਂ, ਗੁਰਦਿਆਲ ਮਾਸਟਰ, ਮਹਿੰਦਰ ਚੰਦ ਪੋਜੇਵਾਲ, ਬਲਵਿੰਦਰ ਸਿੰਘ ਨਾਨੋਵਾਲੀਆ ਪ੍ਰੈੱਸ ਸਕੱਤਰ, ਨਿਰੰਜਨਜੋਤ ਸਿੰਘ ਚਾਂਦਪੁਰੀ, ਨਾਜਰ ਰਾਮ ਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਮਾਸਟਰ ਤੇਲੂ ਰਾਮ ਛਦੌੜੀ, ਮੋਹਣ ਲਾਲ ਖਰੋੜ, ਮਾਸਟਰ ਨਰਿੰਦਰ ਸਿੰਘ ਬੇਗਮਪੁਰੀ, ਚਮਨ ਲਾਲ ਸੜੋਆ, ਮਾਸਟਰ ਸੁਰਜੀਤ ਸਿੰਘ ਲੋਹਟ, ਚਰਨਜੀਤ ਆਲੋਵਾਲ, ਮਾਸਟਰ ਬਲਵੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਲੰਗੜੋਆ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਪੀਰਾਂ ਦੇ ਦਰਬਾਰ 'ਤੇ ਸਾਲਾਨਾ ਭੰਡਾਰਾ 11 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।