14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲੇਖਕਾਂ ਵਲੋਂ ਪਰਵਾਜ਼ ਦੀ ਜ਼ਿਲ੍ਹਾ ਇਕਾਈ ਦਾ ਗਠਨ

ਅਜੀਤ ਡੈਸਕ 06-06-2026
ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਪਰਵਾਜ਼ ਪੰਜਾਬ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਇਕੱਤਰਤਾ ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਪਰਵਾਜ਼ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਬੀਰ ਦੀਪ ਨੇ ਸੰਸਥਾ ਦੇ ਕਾਰਜਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਮੰਤਵ ਉਸਾਰੂ ਤੇ ਲੋਕਪੱਖੀ ਸਾਹਿਤ ਨੂੰ ਹੁਲਾਰਾ ਦੇਣਾ ਹੈ | ਕਹਾਣੀਕਾਰ ਅਜਮੇਰ ਸਿੱਧੂ ਨੇ ਸੰਸਥਾ ਦੇ ਗਠਨ ਬਾਰੇ ਬੋਲਦਿਆਂ ਕਿਹਾ ਕਿ ਇਸਦਾ ਮੰਤਵ ਸਾਹਿਤ ਵਿਚ ਆ ਰਹੇ ਨਿਘਾਰ ਵਿਰੁੱਧ ਕਾਰਜ ਕਰਨਾ ਅਤੇ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣਾ, ਕਿਤਾਬਾਂ 'ਤੇ ਗੋਸ਼ਟੀਆਂ ਕਰਨਾ ਅਤੇ ਲੇਖਕਾਂ ਨਾਲ ਰੂ-ਬ-ਰੂ ਕਰਾਉਣਾ, ਚਲੰਤ ਮਸਲਿਆਂ ਬਾਰੇ ਵਿਚਾਰ ਚਰਚਾ ਕਰਾਉਣਾ ਹੈ | ਪਰਵਾਜ਼ ਦੀ ਹੋਈ ਜ਼ਿਲ੍ਹਾ ਕਮੇਟੀ ਦੀ ਚੋਣ ਵਿਚ ਸੁਨੀਲ ਚੰਦਿਆਣਵੀ ਨੂੰ ਪ੍ਰਧਾਨ, ਡਾਕਟਰ ਬਲਦੇਵ ਸਿੰਘ ਬੀਕਾ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਸਿੰਘ ਮਾਲੇਵਾਲ ਨੂੰ ਮੀਤ ਪ੍ਰਧਾਨ, ਡਾ. ਕੇਵਲ ਰਾਮ ਨੂੰ ਸਕੱਤਰ, ਬਖਸ਼ੀਸ਼ ਸਿੰਘ ਸੈਂਭੀ ਨੂੰ ਜੁਆਇੰਟ ਸਕੱਤਰ, ਡਾ. ਗੁਰਮੀਤ ਸਿੰਘ ਸਰਾਂ ਨੂੰ ਵਿੱਤ ਸਕੱਤਰ ਅਤੇ ਦੇਸ ਰਾਜ ਬਾਲੀ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ | ਮੀਟਿੰਗ ਵਿਚ ਭੁਪਿੰਦਰ ਵੜੈਚ, ਜਸਵੀਰ ਬੇਗਮਪੁਰੀ, ਜਸਵੰਤ ਖਟਕੜ, ਹਰੀ ਰਾਮ ਰਸੂਲਪੁਰੀ, ਕੁਲਵਿੰਦਰ ਕੁੱਲਾ, ਨਰੇਸ਼ ਕੁਮਾਰ, ਗਗਨ ਜੇਜੀ, ਪ੍ਰਕਾਸ਼ ਜੇਜੀ ਚੰਦਿਆਣਵੀ, ਨਰਿੰਦਰ ਸਿੰਘ, ਮੋਹਨ ਹੰਸਰੋਂ, ਨਰਿੰਦਰ ਮਹਾਲੋਂ ਸਾਹਿਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਜੁਡੀਸ਼ੀਅਲ ਅਫ਼ਸਰਾਂ ਨੇ ਨਿਊ ਕੋਰਟ ਕੰਪਲੈਕਸ ਤੇ ਸਬ-ਡਵੀਜ਼ਨ ਬਲਾਚੌਰ ਕੋਰਟ ਵਿਖੇ ਲਗਾਏ 150 ਬੂਟੇ ਅਗਲੀ ਖ਼ਬਰ ਹਾਈ ਸਕੂਲ ਪੋਜੇਵਾਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।