29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੁਲਿਸ ਵਲੋਂ ਨਸ਼ਾ ਕਰਦਾ ਨੌਜਵਾਨ ਕਾਬੂ

ਅਜੀਤ ਡੈਸਕ 07-06-2026

ਸੜੋਆ, 6 ਜੂਨ (ਹਰਮੇਲ ਸਹੂੰਗੜਾ)-ਪੁਲਿਸ ਚੌਕੀ ਸੜੋਆ ਦੇ ਇੰਚਾਰਜ ਏ. ਐਸ. ਆਈ. ਗਗਨਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਜਗਦੀਪ ਕਟਾਰੀਆ, ਹਿਨਾ ਰਾਣੀ ਤੇ ਪੰਜਾਬ ਹੋਮ ਗਾਰਡ ਦੇ ਅਸ਼ੋਕ ਕੁਮਾਰ ਬਾ ਗਸ਼ਤ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਥਾਣਾ ਪੋਜੇਵਾਲ ਤੋਂ ਪਿੰਡ ਪੋਜੇਵਾਲ ਵੱਲ ਵਾਪਸ ਥਾਣਾ ਪੋਜੇਵਾਲ ਸਾਈਡ ਜਾ ਰਹੇ ਸਨ | ਜਦੋਂ ਪੁਲਿਸ ਪਾਰਟੀ ਦੀ ਗੱਡੀ ਨੇੜੇ ਸਤਿਸੰਗ ਘਰ ਪੋਜੇਵਾਲ ਕੋਲ ਪੁੱਜੀ ਤਾਂ ਇਕ ਵਿਅਕਤੀ ਝਾੜੀਆਂ ਵਿਚ ਬੈਠ ਕੇ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਦੇਖ ਕੇ ਸਿਲਵਰ ਪੇਪਰ ਦੀ ਪੰਨੀ, ਲਾਈਟਰ, 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਹੌਲਦਾਰ ਜਗਦੀਪ ਕਟਾਰੀਆ ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਸੰਦੀਪ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸਾਹਿਬਾ ਸਦਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੇ ਦੱਸਿਆ | ਜਦੋਂ ਪੁਲਿਸ ਪਾਰਟੀ ਨੇ ਫੜੇ ਹੋਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਉਸ ਕੋਲੋਂ ਸਿਲਵਰ ਪੇਪਰ ਦੀ ਪੰਨੀ, ਲਾਈਟਰ, 10 ਰੁਪਏ ਦਾ ਕਰੰਸੀ ਨੋਟ ਤੇ ਹੈਰੋਇਨ ਸਮੇਤ ਗਿ੍ਫਤਾਰ ਕਰ ਲਿਆ | ਫੜੇ ਹੋਏ ਵਿਅਕਤੀ ਸੰਦੀਪ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸਾਹਿਬਾ ਦੇ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦੀ ਹਾਲਤ ਖ਼ੁਦ ਵੈਂਟੀਲੇਟਰ 'ਤੇ, ਪੰਜਾਬ ਸਰਕਾਰ ਦਾ ਦਿੱਲੀ ਮਾਡਲ ਫੇਲ੍ਹ-ਰਾਜਾ ਵੜਿੰਗ ਅਗਲੀ ਖ਼ਬਰ ਪੰਜਾਬ 'ਚ ਅਮਨ-ਕਾਨੂੰਨ ਢਹਿ-ਢੇਰੀ, ਲੋਕ ਡਰ ਦੇ ਸਾਏ ਹੇਠ-ਅਜੇ ਮੰਗੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।