28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤ ਯਾਦਗਾਰੀ ਗੇਟ ਦੀ ਉਸਾਰੀ ਦਾ ਕੰਮ ਜ਼ੋਰਾਂ 'ਤੇ-ਬਾਬਾ ਸਾਧੂ ਸ਼ਾਹ ਚਿਸ਼ਤੀ

ਅਜੀਤ ਡੈਸਕ 07-06-2026
ਕਟਾਰੀਆਂ, 6 ਜੂਨ (ਪੇ੍ਰਮੀ ਸੰਧਵਾਂ)-ਅੱਲਾ ਦੇ ਫਕੀਰਾਂ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਕਟਾਰੀਆਂ ਵਿਖੇ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਬਣ ਰਹੇ ਆਲੀਸ਼ਾਨ ਗੇਟ ਦੀ ਉਸਾਰੀ ਦਾ ਕੰਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ | ਇਸ ਸੰਬੰਧੀ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਦੱਸਿਆ ਕਿ ਗੇਟ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਗੇਟ ਦਾ ਉਦਘਾਟਨ ਵੱਖ-ਵੱਖ ਫੱਕਰ ਰੂਹਾਂ ਤੇ ਪਤਵੰਤੇ ਸੱਜਣਾਂ ਵਲੋਂ ਕੀਤਾ ਜਾਵੇਗਾ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਇਹ ਵੀ ਦੱਸਿਆ ਕਿ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਦੀ ਯਾਦ 'ਚ 7 ਤੇ 8 ਜੂਨ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜੂਨ ਨੂੰ ਅਸਥਾਨ ਦੀਆਂ ਸਭ ਰਸਮਾਂ ਕਰਨ ਉਪਰੰਤ ਸੰਗਤਾਂ ਵਲੋਂ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਮੇਲੇ ਦੇ ਦੋਵੇਂ ਦਿਨ ਸੰਗਤਾਂ ਵਿਚ ਬਾਬਿਆਂ ਦਾ ਲੰਗਰ ਅਤੁੱਟ ਵਰਤੇਗਾ |
ਪਿਛਲੀ ਖ਼ਬਰ ਬੰਗਾ ਵਿਖੇ ਮਨਰੇਗਾ ਕਰਮਚਾਰੀ ਯੂਨੀਅਨ ਦੀ ਹੜਤਾਲ ਤੀਜੇ ਦਿਨ ਜਾਰੀ ਅਗਲੀ ਖ਼ਬਰ ਝਿੰਗੜਾਂ ਦੇ ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਸਾਰੀ ਵਾਲਾ ਖੂਹ ਵਿਖੇ ਜੋੜ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।