30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਘੱਲੂਘਾਰਾ ਸਮਾਗਮਾਂ ਸੰਬੰਧੀ ਪੁਲਿਸ ਵਲੋਂ ਬਲਾਚੌਰ ਸ਼ਹਿਰ ਤੇ ਵੱਖ-ਵੱਖ ਪਿੰਡਾਂ 'ਚ ਫਲੈਗ ਮਾਰਚ

ਅਜੀਤ ਡੈਸਕ 08-06-2026

ਬਲਾਚੌਰ, 7 ਜੂਨ (ਦੀਦਾਰ ਸਿੰਘ ਬਲਾਚੌਰੀਆ)-ਸਾਕਾ ਨੀਲਾ ਤਾਰਾ ਦੀ 42ਵੀਂ ਬਰਸੀਂ ਤੀਸਰੇ ਘੱਲੂਘਾਰਾ ਦੇ ਸਮਾਗਮਾਂ ਦੀ ਸੰਪੂਰਨਤਾ ਤੇ ਇਲਾਕੇ ਵਿਚ ਅਮਨ ਚੈਨ ਬਰਕਰਾਰ ਰੱਖਣ ਦੇ ਮੱਦੇਨਜ਼ਰ ਬਲਾਚੌਰ ਤਹਿਸੀਲ 'ਚ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਉਥੇ ਨਾਲ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਪ ਮੰਡਲ ਬਲਾਚੌਰ ਦੇ ਡੀ. ਐੱਸ. ਪੀ. ਹੇਮੰਤ ਮਲਹੋਤਰਾ ਤੇ ਡੀ. ਐੱਸ. ਪੀ. (ਡੀ) ਜਤਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ | ਡੀ. ਐੱਸ. ਪੀ. ਦਫ਼ਤਰ ਬਲਾਚੌਰ ਤੋਂ ਸਿਟੀ ਤੇ ਸਦਰ, ਕਾਠਗੜ੍ਹ, ਪੋਜੇਵਾਲ, ਆਸਰੋਂ ਚੌਕੀ ਦੇ ਮੁੱਖ ਥਾਣਾ ਅਫ਼ਸਰ ਤੇ ਚੌਕੀ ਇੰਚਾਰਜ ਤੇ ਭਾਰੀ ਗਿਣਤੀ 'ਚ ਪੰਜਾਬ ਪੁਲਿਸ ਤੇ ਪੰਜਾਬ ਹੋਮਗਾਰਡ ਦੇ ਜਵਾਨ ਸ਼ਾਮਿਲ ਸਨ | ਪਹਿਲਾਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਜਿਸ ਤੋਂ ਬਾਅਦ ਗੱਡੀਆਂ ਦੇ ਕਾਫ਼ਲੇ ਰਾਹੀਂ ਪਿੰਡਾਂ ਵਿਚ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਫੋਰਸ ਪੋਜੇਵਾਲ ਥਾਣਾਅਤੇ ਕਾਠਗੜ੍ਹ ਅਤੇ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਪਹੁੰਚੀ | ਇਸ ਮੌਕੇ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫ਼ਸਰ ਕਮਲ ਤਨੇਜਾ, ਐੱਸ. ਐੱਚ. ਓ. ਬਿਕਰਮ ਸਿੰਘ ਰੋੜੀ ਬਲਾਚੌਰ ਸਦਰ, ਰਾਜਪਰਵਿੰਦਰ ਕੌਰ ਥਾਣਾ ਮੁਖੀ ਪੋਜੇਵਾਲ ਤੇ ਐਸ. ਐਚ. ਓ. ਕਾਠਗੜ੍ਹ ਅਭਿਸ਼ੇਕ ਸ਼ਰਮਾ ਤੇ ਚੌਕੀ ਇੰਚਾਰਜ ਸ਼ਾਮਿਲ ਹੋਏ |

ਪਿਛਲੀ ਖ਼ਬਰ ਅਮਰੀਕਾ ਭੇਜਣ ਦੇ ਨਾਂਅ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ 22 ਲੱਖ ਦੀ ਠੱਗੀ ਅਗਲੀ ਖ਼ਬਰ ਸਮਰ ਕੈਂਪ ਦਾ ਸਮਾਪਤੀ ਸਮਾਗਮ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।