30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਾਠਗੜ੍ਹ ਦੀ ਮਾਰਕੀਟ 'ਚ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਸਫੈਦੇ ਦਾ ਪੁਰਾਣਾ ਰੁੱਖ, ਵੱਡੇ ਹਾਦਸੇ ਦਾ ਡਰ ਦੁਕਾਨਦਾਰਾਂ ਨੇ ਡੀ. ਸੀ. ਨੂੰ ਭੇਜਿਆ ਮੰਗ-ਪੱਤਰ

ਅਜੀਤ ਡੈਸਕ 08-06-2026
ਕਾਠਗੜ੍ਹ, 7 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੀ ਮੁੱਖ ਮਾਰਕੀਟ ਵਿਚ ਸਥਿਤ ਸਫੈਦੇ ਦਾ ਇਕ ਬਹੁਤ ਹੀ ਪੁਰਾਣਾ ਰੁੱਖ ਇਸ ਵੇਲੇ ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਅਤੇ ਜਾਨਲੇਵਾ ਖ਼ਤਰਾ ਬਣਿਆ ਹੋਇਆ ਹੈ | ਇਸ ਸੰਬੰਧੀ ਚਿੰਤਾ ਪ੍ਰਗਟ ਕਰਦਿਆਂ ਸਥਾਨਕ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਇਹ ਰੁੱਖ ਖੜ੍ਹਾ ਹੈ, ਉਸ ਦੇ ਬਿਲਕੁਲ ਨਾਲ ਕਈ ਰਿਹਾਇਸ਼ੀ ਘਰ ਲੱਗਦੇ ਹਨ ਅਤੇ ਆਹਮੋ-ਸਾਹਮਣੇ ਕਈ ਪ੍ਰਮੁੱਖ ਦੁਕਾਨਾਂ ਸਥਿਤ ਹਨ | ਬਾਜ਼ਾਰ ਹੋਣ ਕਰਕੇ ਇਥੇ ਦਿਨ-ਰਾਤ ਲੋਕਾਂ ਅਤੇ ਵਾਹਨਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ | ਜੇਕਰ ਸਮਾਂ ਰਹਿੰਦਿਆਂ ਇਸ ਨੂੰ ਨਾ ਹਟਾਇਆ ਗਿਆ, ਤਾਂ ਕਿਸੇ ਵੀ ਵੇਲੇ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ | ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਦੁਕਾਨਦਾਰਾਂ ਤੇ ਪਤਵੰਤਿਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਪਹਿਲਾਂ ਇਸ ਖ਼ਤਰਨਾਕ ਪੈ ਚੁੱਕੇ ਰੁੱਖ ਨੂੰ ਜਲਦੀ ਜੜ੍ਹੋਂ ਪਟਵਾਇਆ ਤੇ ਕਟਵਾਇਆ ਜਾਵੇ | ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੁਕਾਨਦਾਰਾਂ ਵਲੋਂ ਇਸ ਸੰਬੰਧੀ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਵੀ ਭੇਜਿਆ ਗਿਆ ਹੈ, ਜਿਸ ਵਿਚ ਵਣ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ 'ਚ ਆਉਣ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਬਰਜੇਸ਼ ਕੁਮਾਰ, ਮੁਨੀਸ਼ ਕੁਮਾਰ, ਬੀਰੂ ਰਾਮ, ਰਾਜਕੁਮਾਰ, ਰੂਪੇਸ਼ ਕੁਮਾਰ, ਰਿਸ਼ੂ ਬਾਲਾ (ਸਰਪੰਚ ਗ੍ਰਾਮ ਪੰਚਾਇਤ ਕਾਠਗੜ੍ਹ) ਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਾਤਾਵਰਨ ਸੰਭਾਲ ਸੰਸਥਾ ਨੇ ਲਗਾਏ ਨਵੇਂ ਬੂਟੇ ਤੇ ਪਹਿਲਿਆਂ ਦਾ ਮਨਾਇਆ ਜਨਮ ਦਿਨ ਅਗਲੀ ਖ਼ਬਰ ਲਧਾਣਾ ਝਿੱਕਾ ਵਿਖੇ ਡਿਸਪੈਂਸਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਸਿਹਤ ਸੇਵਾਵਾਂ ਨੂੰ ਮਿਲੀ ਨਵੀਂ ਦਿਸ਼ਾ-ਕਾਹਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।