31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬਾਰਾਂਦਰੀ ਬਾਗ਼ ਵਿਚ ਸੈਰ ਕਰਦੀ ਸੁਰਿੰਦਰ ਕੌਰ ਨੂੰ ਇਕ ਲਾਵਾਰਸ ਕੁੱਤੇ ਨੇ ਵੱਢ ਖਾਧਾ

ਅਜੀਤ ਡੈਸਕ 08-06-2026
ਨਵਾਂਸ਼ਹਿਰ, 7 ਜੂਨ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਇਤਿਹਾਸਕ ਬਾਰਾਂਦਰੀ ਬਾਗ਼ 'ਚ ਸੈਰ ਕਰਦੇ ਜੋੜੇ ਨੂੰ ਕੁੱਤਿਆਂ ਨੇ ਚੁੱਪ ਚੁਪੀਤੇ ਲੱਤੋਂ ਆ ਫ਼ੜਿਆ | ਸਥਾਨਕ ਬੰਗਾ ਰੋਡ ਨਿਵਾਸੀ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਪਤੀ ਦੇਵ ਅਤੇ ਦੂਜੇ ਲੋਕ ਸੈਰ ਕਰ ਰਹੇ ਸਨ | ਲੋਕਾਂ ਦੀ ਤਰ੍ਹਾਂ ਹੀ ਉਹ ਸੈਰ ਕਰਦੇ ਜਦੋਂ ਉਹ ਦੂਸਰੇ ਚੱਕਰ ਸਮੇਂ ਪੈਦਲ ਚੱਲਣ ਵਾਲੇ ਟਰੈਕ ਤੋਂ ਲੰਘ ਰਹੇ ਸਨ ਤਾਂ ਅਚਨਚੇਤ ਇਕ ਕੁੱਤੇ ਨੇ ਉਸ ਦੀ ਲੱਤ ਦਾ ਬੁਰਕ ਭਰ ਲਿਆ | ਉਸ ਦੇ ਰੌਲਾ ਪਾਉਣ 'ਤੇ ਉਸ ਦੇ ਪਤੀ ਤੇ ਦੂਸਰੇ ਸੈਰ ਕਰ ਰਹੇ ਲੋਕਾਂ ਨੇ ਉਸ ਨੂੰ ਕੁੱਤੇ ਦੀ ਪਕੜ ਤੋਂ ਨਿਜ਼ਾਤ ਦਿਵਾਈ | ਹਾਜ਼ਰ ਬਾਰਾਂਦਰੀ ਬਾਗ਼ 'ਚ ਸੈਰ ਕਰਦਿਆਂ ਵਲੋਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ | ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਫਿਰਦੇ ਲਾਵਾਰਸ ਕੁੱਤਿਆਂ ਦੇ ਝੁੰਡਾਂ 'ਤੇ ਕਾਬੂ ਪਾਇਆ ਜਾਵੇ ਅਤੇ ਬਾਰਾਂਦਰੀ ਬਾਗ਼ ਵਿਚ ਸੈਰ ਕਰਨ ਵਾਲੇ ਮਰਦਾਂ, ਔਰਤਾਂ, ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |
ਪਿਛਲੀ ਖ਼ਬਰ ਕੋਆਪਰੇਟਿਵ ਬੈਂਕ ਕਰਨਾਣਾ ਦੇ ਮੈਨੇਜਰ ਸੁਖਵਿੰਦਰ ਪਾਲ ਦੀ ਸੇਵਾ ਮੁਕਤੀ 'ਤੇ ਸਮਾਗਮ ਅਗਲੀ ਖ਼ਬਰ ਸਰਕਾਰੀ ਆਈ. ਟੀ. ਆਈ. ਸਾਹਿਬਾ ਵਿਖੇ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।