28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰਕਾਮ ਸਰਕਲ ਨਵਾਂਸ਼ਹਿਰ ਵਲੋਂ ਲਾਠੀਚਾਰਜ ਦੀ ਨਿਖੇਧੀ

ਅਜੀਤ ਡੈਸਕ 08-06-2026
ਨਵਾਂਸ਼ਹਿਰ, 7 ਜੂਨ (ਹਰਮਿੰਦਰ ਸਿੰਘ ਪਿੰਟੂ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰਕਾਮ ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਮੋਹਣ ਸਿੰਘ ਬੂਟਾ ਉਟਾਲਾਂ ਨੇ ਬੇਰੁਜ਼ਗਾਰ ਅਪਰਿੰਟਿਸ ਲਾਈਨਮੈਨ 'ਤੇ ਪੰਜਾਬ ਪੁਲਿਸ ਵਲੋਂ ਵਹਿਸ਼ੀਆਨਾ ਤਸ਼ੱਦਦ ਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਪਰਿੰਟਸ ਲਾਈਨਮੈਨ ਸ਼ਾਂਤਮਈ ਢੰਗ ਦੇ ਨਾਲ ਆਪਣੀ ਰੈਗੂਲਰ ਭਰਤੀ ਕਰਾਉਣ ਵਾਸਤੇ ਸੰਘਰਸ਼ ਕਰ ਰਹੇ ਹਨ ਉਨ੍ਹਾਂ 'ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਸ਼ਹਿ 'ਤੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਇਕ ਵੱਡੇ ਅਫਸਰ ਵਲੋਂ ਜਿਸ ਢੰਗ ਨਾਲ ਡਾਂਗਾਂ ਵਰਾਈਆਂ ਉਸ ਨਾਲ ਸਮੁੱਚੇ ਪੰਜਾਬੀਆਂ ਦੇ ਦਿਲਾਂ 'ਤੇ ਡੂੰਗੀ ਸੱਟ ਵੱਜੀ ਹੈ | ਸਮੁੱਚੇ ਬਿਜਲੀ ਕਾਮਿਆਂ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਹੈ ਅਫਸਰੀ ਦੇ ਨਸ਼ੇ ਵਿਚ ਚੂਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਬੂਟਾ ਉਟਾਲਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬੇਰੁਜਗਾਰ ਅਪਰਿੰਟਿਸ ਲਾਈਨਮੈਨਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਰੈਗੂਲਰ ਭਰਤੀ ਕਰਕੇ ਜਖ਼ਮਾਂ 'ਤੇ ਮੱਲਮ ਲਗਾਈ ਜਾਵੇ ਨਹੀਂ ਤਾਂ ਸਮੁੱਚੇ ਬਿਜਲੀ ਕਾਮੇ ਇਨ੍ਹਾਂ ਦੇ ਹੱਕਾਂ ਲਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਮੋਹਣ ਸਿੰਘ ਲੰਗੜੋਆ, ਬਲਿਹਾਰ ਸਿੰਘ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਡਵੀਜਨ ਨਵਾਂਸ਼ਹਿਰ, ਜਗਦੀਸ਼ ਜਾਡਲਾ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ ਡਵੀਜਨ ਨਵਾਂਸ਼ਹਿਰ, ਮੋਹਣ ਸਿੰਘ ਪ੍ਰਧਾਨ ਰਾਹੋਂ, ਜੋਗਾ ਸਿੰਘ ਪ੍ਰਧਾਨ ਦਿਹਾਤੀ ਨਵਾਂਸ਼ਹਿਰ, ਹਰਮੇਸ਼ ਸਿੰਘ ਪ੍ਰਧਾਨ ਔੜ, ਬਲਜਿੰਦਰ ਸਿੰਘ ਪ੍ਰਧਾਨ ਸਿਟੀ ਨਵਾਂਸ਼ਹਿਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੋਰਟ ਵਲੋਂ ਸੰਦੀਪ ਕੌੜਾ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।