28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੋਰਟ ਵਲੋਂ ਸੰਦੀਪ ਕੌੜਾ ਦੀ ਜ਼ਮਾਨਤ ਅਰਜ਼ੀ ਰੱਦ

ਅਜੀਤ ਡੈਸਕ 08-06-2026
ਕਾਠਗੜ੍ਹ, 7 ਜੂਨ (ਕਲੇਰ)-ਐਨ. ਐਸ. ਡੀ. ਸੀ. ਭਿ੍ਸ਼ਟਾਚਾਰ ਘੋਟਾਲੇ ਵਿਚ ਫੰਡਾਂ ਦੇ ਦੁਰਉਪਯੋਗ ਬਾਰੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੀ ਮੈਨੇਜਮੈਂਟ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਜ਼ਿਲ੍ਹਾ ਨਵਾਂਸ਼ਹਿਰ ਪੁਲਿਸ ਵਲੋਂ ਧਾਰਾ 316(4), 318,(4) ਵਿੱਚ ਜੋ ਮਾਮਲਾ ਸੰਦੀਪ ਸਿੰਘ ਕੌੜਾ ਦੇ ਖ਼ਿਲਾਫ ਦਰਜ ਕੀਤਾ ਗਿਆ ਸੀ | ਜਿਸ ਵਿਚ ਐਨ. ਐਸ. ਡੀ. ਸੀ. ਦੇ ਫੰਡ ਜੋ ਗਰੀਬ ਤੇ ਮਜ਼ਲੂਮ ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਹਨ, ਦਾ ਦੁਰਉਪਯੋਗ ਕੀਤਾ ਗਿਆ ਸੀ | ਸ਼ਿਕਾਇਤਕਰਤਾ ਪੱਖ ਦੇ ਵਕੀਲ ਕਰਨੇਸ਼ ਕੇਹਰ ਨੇ ਦੱਸਿਆ ਕਿ ਇਸ ਸੰਬੰਧੀ ਸੰਦੀਪ ਕੌੜਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਾਂਸ਼ਹਿਰ ਦੀ ਅਦਾਲਤ ਵਿਖੇ ਅਗਾਂਹ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਐਨ. ਐਸ. ਡੀ. ਸੀ. ਤੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਇਹ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ |
ਪਿਛਲੀ ਖ਼ਬਰ ਘਰ 'ਤੇ ਇੱਟਾਂ-ਰੋੜੇ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰਕਾਮ ਸਰਕਲ ਨਵਾਂਸ਼ਹਿਰ ਵਲੋਂ ਲਾਠੀਚਾਰਜ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।