06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸ਼ਾਂਤੀ ਪੂਰਨ ਸੰਘਰਸ਼ਾਂ 'ਤੇ ਅੰਨ੍ਹਾ ਪੁਲਿਸ ਜਬਰ ਮਾਨ ਸਰਕਾਰ ਨੂੰ ਮਹਿੰਗਾ ਪਵੇਗਾ-ਕਰਨ ਸਿੰਘ ਰਾਣਾ

ਅਜੀਤ ਡੈਸਕ 09-06-2026
ਰੱਤੇਵਾਲ, 8 ਜੂਨ (ਅਸ਼ੋਕ ਕੁਮਾਰ ਲੀਲ)-ਪਿਛਲੇ ਦਿਨੀਂ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਅੰਨ੍ਹਾ ਪੁਲਿਸ ਤਸ਼ੱਦਦ ਬਸਤੀਵਾਦੀ ਦੌਰ ਨੂੰ ਯਾਦ ਕਰਵਾਉਂਦਾ ਹੈ | ਇਸ ਪੁਲਿਸ ਜਬਰ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਥੋੜੀ ਹੈ | ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇਥੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸ਼ੰਭੂ ਬਾਰਡਰ 'ਤੇ ਜਿਉਂਦ ਪਿੰਡ ਵਿਚ ਕਿਸਾਨਾਂ 'ਤੇ ਬੇਤਹਾਸ਼ਾ ਲਾਠੀਚਾਰਜ ਕੀਤਾ ਸੀ, ਲੁਧਿਆਣਾ ਵਿਖੇ ਮਨਰੇਗਾ ਅਧਿਕਾਰ ਅੰਦੋਲਨ ਦੇ ਸ਼ਾਂਤੀਪੂਰਵਕ ਸੰਘਰਸ਼ 'ਤੇ ਵੀ ਪੁਲਿਸ ਨੇ ਡਾਂਗਾਂ ਵਰ੍ਹਾਈਆਂ ਸਨ | ਸਾਥੀ ਰਾਣਾ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇ ਲੋਕਾਂ ਦੇ ਝਾਂਸੇ ਵਿਚ ਨਾ ਆਉਣ ਆਪਣੇ-ਆਪਣੇ ਪਿੰਡ ਤੋਂ ਪਿੰਡਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ | ਆਪਸੀ ਝਗੜਿਆਂ ਨੂੰ ਪਿੰਡਾਂ ਦੀਆਂ ਸੱਥਾਂ ਵਿਚ ਬਹਿ ਕੇ ਨਿਬੇੜਿਆ ਜਾਵੇ, ਰੋਜ਼ਗਾਰ ਲਈ ਲੜਿਆ ਜਾਵੇ | ਇਸ ਮੌਕੇ ਕਰਨੈਲ ਸਿੰਘ ਭੱਲਾ, ਸਤਪਾਲ ਸਾਰੋਵਾਲ, ਮਨੋਹਰ ਲਾਲ, ਬੀਬੀ ਸ਼ਸ਼ੀ ਰਾਣਾ ਅਤੇ ਹੋਰ ਅਨੇਕਾਂ ਆਗੂ ਮੀਟਿੰਗ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਵੋਟਰ ਮੈਪਿੰਗ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 615 ਪੋਲਿੰਗ ਬੂਥਾਂ 'ਤੇ ਲਗਾਏ ਵਿਸ਼ੇਸ਼ ਕੈਂਪ ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦਾ ਧਰਨਾ 13ਵੇਂ ਦਿਨ ਵੀ ਜਾਰੀ, ਸਮਰਥਨ ਦੇਣ ਪਹੁੰਚੇ ਕਾਂਗਰਸੀ ਆਗੂ ਕੰਵਲ ਕਾਲੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।