06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੈਨਸ਼ਨ ਐਸੋਸੀਏਸ਼ਨ ਤੇ ਬਿਜਲੀ ਮੁਲਾਜ਼ਮ ਸੰਘਰਸ਼ਸੀਲ ਮੋਰਚੇ ਵਲੋਂ ਪਟਿਆਲਾ ਵਿਖੇ ਕੀਤੇ ਲਾਠੀਚਾਰਜ ਦੀ ਨਿਖੇਧੀ

ਅਜੀਤ ਡੈਸਕ 09-06-2026
ਬੰਗਾ, 8 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ ਦੀ ਕਮੇਟੀ ਦੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਅਜੀਤ ਰਾਮ ਵਲੋਂ ਕੀਤੀ ਗਈ | ਜਿਸ ਵਿਚ ਹਰਜਿੰਦਰ ਕੁਮਾਰ ਤੇ ਬੁਲਾਰੇ ਸਾਥੀਆਂ ਨੇ ਬੋਲਦੇ ਹੋਏ ਪਟਿਆਲਾ ਵਿਖੇ 2600 ਅਪਰੈਂਟਸ ਲਾਈਨਮੈਨ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਉੱਤੇ ਪੰਜਾਬ ਪੁਲਿਸ ਵਲੋਂ ਸਰਕਾਰ ਦੇ ਇਸ਼ਾਰੇ 'ਤੇ ਲਾਠੀਚਾਰਜ ਕੀਤਾ, ਜਿਸ ਦੀ ਸਖਤ ਸ਼ਬਦਾਂ ਨਾਲ ਸਾਰੇ ਬੁਲਾਰਿਆਂ ਵਲੋਂ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਅਪਰੈਂਟਸ ਲਾਈਨਮੈਨਾਂ ਨੂੰ ਉਨ੍ਹਾਂ ਦੀ ਬਣਦੀ ਨੌਕਰੀ ਦਿੱਤੀ ਜਾਵੇ ਤਾਂ ਕਿ ਬੇਰੁਜ਼ਗਾਰੀ ਖਤਮ ਕੀਤੀ ਜਾ ਸਕੇ |
ਪਿਛਲੀ ਖ਼ਬਰ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਬੰਗਾ ਦੇ ਵੱਖ-ਵੱਖ ਪਿੰਡਾਂ ਲਈ 12 ਲੱਖ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਹੱਕ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਵਹਿਸ਼ੀਪੁਣੇ ਦੀ ਹੱਦ-ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।