ਗਿ: ਸੰਤੋਖ ਸਿੰਘ ਗੋਬਿੰਦਪੁਰ ਵਲੋਂ ਸ. ਮ. ਸ ਸਕੂਲ ਅਟਾਰੀ ਨੂੰ ਪਾਣੀ ਵਾਲੀ ਟੈਂਕੀ ਭੇਟ
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਬੱਚਿਆਂ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਗਿਆਨੀ ਸੰਤੋਖ ਸਿੰਘ ਗੋਬਿੰਦਪੁਰ ਦੁਆਰਾ ਸਕੂਲ ਨੂੰ 1100 ਲੀਟਰ ਦੀ ਪਾਣੀ ਵਾਲੀ ਟੈਂਕੀ ਭੇਟ ਕੀਤੀ ਗਈ। ਇਸ ਨੇਕ ਕਾਰਜ ਮੌਕੇ ਪਿੰਡ ਅਟਾਰੀ ਤੋਂ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਹੋਰਾਂ ਨੇ ਉਚੇਚੇ ਤੌਰ ’ਤੇ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ।
ਅਜੀਤ ਡੈਸਕ
06-11-2026