07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਅਜੀਤ ਡੈਸਕ 09-06-2026
ਰਾਹੋਂ, 8 ਜੂਨ (ਉਂਕਾਰ ਸਿੰਘ ਰਾਠੋਰ)-ਬੀਤੇ ਕੱਲ੍ਹ ਥਾਣਾ ਰਾਹੋਂ ਪੁਲਿਸ ਵਲੋਂ 15 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਰਾਹੋਂ ਦੇ ਮੁਖੀ ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ 15 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਉਨ੍ਹਾਂ ਆਖਿਆ ਕਿ ਪੁਲਿਸ ਪਾਰਟੀ ਜਦੋਂ ਥਾਣਾ ਰਾਹੋਂ ਤੋਂ ਘੱਕੇਵਾਲ ਰੋਡ ਤੋਂ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਰਾਹੋਂ ਨਵਾਂਸ਼ਹਿਰ ਰੋਡ ਵੱਲ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਘੱਕੇਵਾਲ ਰੋਡ ਮੁੜ ਕੇ ਥੋੜਾ ਅੱਗੇ ਪਹੁੰਚੀ ਤਾਂ ਉਥੇ ਇਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਤੇ ਪੁਲਿਸ ਪਾਰਟੀ ਵਲੋਂ ਸ਼ੱਕ ਦੇ ਆਧਾਰ 'ਤੇ ਉਸ ਕੋਲੋਂ ਤਲਾਸ਼ੀ ਲੈਣ 'ਤੇ 15 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਫਰੀਦ ਮੁਹਮੰਦ ਪੁੱਤਰ ਅਬਦੁੱਲਾ ਵਾਸੀ ਬਰਨਾਲਾ ਖੁਰਦ, ਥਾਣਾ ਰਾਹੋਂ ਹਾਲ ਵਾਸੀ ਬਰਨਾਲਾ ਖੁਰਦ ਰੋਡ, ਥਾਣਾ ਰਾਹੋਂ ਵਜੋਂ ਹੋਈ ਹੈ | ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ | ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ |
ਪਿਛਲੀ ਖ਼ਬਰ ਡਾਲਰ ਗੀਤ ਨਾਲ ਫਿਰ ਚਰਚਾ 'ਚ ਆਇਆ ਗਾਇਕ ਰੂਪ ਸਿੰਘਾਨੀਆ ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।