07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਡਾਲਰ ਗੀਤ ਨਾਲ ਫਿਰ ਚਰਚਾ 'ਚ ਆਇਆ ਗਾਇਕ ਰੂਪ ਸਿੰਘਾਨੀਆ

ਅਜੀਤ ਡੈਸਕ 09-06-2026
ਬਲਾਚੌਰ, 8 ਜੂਨ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਪਿੰਡ ਗਹੂੰਣ ਦੇ ਜੰਮਪਲ ਨਾਮਵਰ ਗੀਤਕਾਰ ਤੋਂ ਗਾਇਕ ਬਣੇ ਰੂਪ ਸਿੰਘਾਨੀਆ ਅੱਜ-ਕੱਲ੍ਹ ਆਪਣੇ ਨਵੇਂ ਗੀਤ 'ਡਾਲਰ' ਨਾਲ ਇਕ ਵਾਰ ਫਿਰ ਚਰਚਾ ਵਿਚ ਹਨ | ਜ਼ਿੰਦਗੀ ਦਾ ਗੇੜ ਗੀਤ ਤੋਂ ਬਾਅਦ ਆਏ ਹੁਣ ਇਸ 'ਡਾਲਰ' ਗੀਤ ਨੇ ਰੂਪ ਸਿੰਘਾਨੀਆ ਦੀ ਕਾਮਯਾਬੀ ਨੂੰ ਅਜਿਹਾ ਗੇੜਾ ਦਿੱਤਾ ਕਿ ਉਸ ਨੂੰ ਸਥਾਪਿਤ ਗਾਇਕਾਂ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ | ਰੂਪ ਆਪਣੀ ਮਿਹਨਤ ਤੇ ਲਗਨ ਨਾਲ ਦਿਨ ਪ੍ਰਤੀ ਦਿਨ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ | ਗਾਇਕ ਰੂਪ ਸਿੰਘਾਨੀਆ ਜਿਥੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ, ਉਥੇ ਹੀ ਸਾਥੀ ਗਾਇਕਾਂ ਜੈਸਮੀਨ ਖ਼ਾਨ ਨਾਲ ਮਿਲ ਕੇ ਲਾਈਵ ਸਟੇਜ, ਜਾਗਰਣ ਤੇ ਖੁੱਲ੍ਹੇ ਅਖਾੜੇ ਵੀ ਕਰ ਰਿਹਾ ਹੈ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਲਈ ਵਿਸ਼ੇਸ਼- ਬਿਰਸਾ ਮੁੰਡਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।