ਬਲਾਚੌਰ, 9 ਜੂਨ (ਨਰੇਸ਼ ਧੌਲ)-ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਤੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਦੀ ਸਰਪ੍ਰਸਤੀ ਹੇਠ ਪੀ. ਐੱਮ. ਡੀ. ਸੀ. ਵਲੋਂ ਭੇਜੀਆਂ ਹਫਤਾਵਾਰੀ ਗਤੀਵਿਧੀਆਂ ਨੂੰ ਸਵੱਛ ਭਾਰਤ ਟੀਮ ਅਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਵਾਤਾਵਰਨ ਦਿਵਸ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ | ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਸੈਕਟਰੀ ਇੰਚਾਰਜ ਵਿਜੇ ਕੁਮਾਰ, ਸੰਤੋਖ ਸਿੰਘ ਕਲਰਕ ਨੇ ਦੱਸਿਆ ਕਿ ਇਹ ਮੁਹਿੰਮ ਚਾਰ ਦਿਨ ਚਲਾਈ ਜਾਵੇਗੀ, ਜਿਸ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਇਸ ਨੂੰ ਸਫਲ ਬਣਾਉਣ ਲਈ ਸਫ਼ਾਈ ਸੇਵਕਾਂ ਦੀ ਯੋਗ ਅਗਵਾਈ ਕੀਤੀ ਜਾ ਰਹੀ ਹੈ? ਇਸ ਮੁਹਿੰਮ ਤਹਿਤ ਅਲੱਗ-ਅਲੱਗ ਥਾਵਾਂ 'ਤੇ ਬੂਟੇ ਲਗਾਏ ਜਾ ਰਹੇ ਹਨ | ਡੋਰ-ਟੂ-ਡੋਰ ਕੂਲੈਸ਼ਨ ਨੂੰ ਵਧਾਉਣ ਲਈ ਲਾਈਵ ਡੈਮੋ ਵੀ ਦਿੱਤੀ ਜਾ ਰਹੀ ਹੈ | ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਪਲਾਸਟਿਕ ਦੀ ਪੀਕਿੰਗ ਕਰਵਾਈ ਜਾ ਰਹੀ ਹੈ | ਇਸ ਮੌਕੇ ਨਗਰ ਕੌਂਸਲ ਬਲਾਚੌਰ ਦੇ ਕਰਮਚਾਰੀ ਅਤੇ ਸਫਾਈ ਸੇਵਕ ਹਾਜ਼ਰ ਸਨ |