06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲਵਾਈ ਦਾ ਕੰਮ ਜੋਰ-ਸ਼ੋਰ ਨਾਲ ਸ਼ੁਰੂ

ਅਜੀਤ ਡੈਸਕ 10-06-2026

ਮੁਕੰਦਪੁਰ, 9 ਜੂਨ (ਅਮਰੀਕ ਸਿੰਘ ਢੀਂਡਸਾ)-ਸੌਣੀ 'ਚ ਝੋਨਾ ਲਗਾਉਣ ਦੀ ਤੀਸਰੇ ਪੜਾ ਲਈ ਨਿਰਧਾਰਤ ਕੀਤੀ ਤਰੀਕ 9 ਜੂਨ ਨੂੰ ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਨਿਰੰਤਰ 8 ਘੰਟੇ ਦੇਣ ਨਾਲ ਇਲਾਕੇ 'ਚ ਝੋਨਾ ਲਗਾਉਣ ਲਈ ਕੱਦੂ ਕਰਨ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕਿਸਾਨਾਂ ਵਲੋਂ ਆਰੰਭ ਦਿੱਤਾ ਗਿਆ | ਭਾਵੇਂ ਕਿ ਕਿਸਾਨਾਂ ਵਲੋਂ ਕੁੱਝ ਦਿਨ ਪਹਿਲਾਂ ਹੀ ਖੇਤਾਂ ਵਿੱਚ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਸਰਕਾਰ ਵੱਲੋਂ ਨਿਰਧਾਰਤ 9 ਜੂਨ ਤੋਂ ਅੱਠ ਘੰਟੇ ਨਿਰਵਿਗਨ ਸਪਲਾਈ ਮਿਲਣ ਦੀ ਉਡੀਕ ਖਤਮ ਹੋਣ 'ਤੇ ਕਿਸਾਨਾਂ ਵਲੋਂ ਖੇਤਾਂ ਵਿਚ ਝੋਨਾ ਲਗਾਉਣ ਲਈ ਕੱਦੂ ਕਰਨਾ ਸ਼ੁਰੂ ਕਰ ਦਿੱਤਾ | ਬੇਸ਼ੱਕ ਅਜੇ ਝੋਨਾ ਲਗਾਉਣ ਲਈ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ, ਫਿਰ ਵੀ ਕਿਸਾਨ ਆਪਣੀ ਫਸਲ ਦੀ ਸਮੇਂ ਸਿਰ ਲਵਾਈ ਕਰਵਾਉਣ ਲਈ ਖੇਤਾਂ ਵਿੱਚ ਸਖਤ ਗਰਮੀ ਅਤੇ ਵੱਗਦੀ ਲੂ ਵਿੱਚ ਕੱਦੂ ਬੜੇ ਉਤਸ਼ਾਹ ਨਾਲ ਕਰ ਰਹੇ ਹਨ |

ਪਿਛਲੀ ਖ਼ਬਰ ਪੀਰ ਬਾਬਾ ਤੋੜੇ ਸ਼ਾਹ ਦਾ ਸਾਲਾਨਾ ਜੋੜ ਮੇਲਾ 18 ਤੇ 19 ਨੂੰ ਅਗਲੀ ਖ਼ਬਰ ਨਗਰ ਕੌਂਸਲ ਬਲਾਚੌਰ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।