ਉਸਮਾਨਪੁਰ, 9 ਜੂਨ (ਸੰਦੀਪ ਮਝੂਰ)-ਪਿੰਡ ਸ਼ਾਹਪੁਰ ਪੱਟੀ ਅਤੇ ਪਿੰਡ ਮਝੂਰ ਸਥਿਤ ਦਰਬਾਰ ਪੀਰ ਬਾਬਾ ਤੋੜੇ ਸ਼ਾਹ ਦਾ ਸਾਲਾਨਾ ਜੋੜ ਮੇਲਾ 18 ਜੂਨ ਦਿਨ ਵੀਰਵਾਰ ਅਤੇ 19 ਜੂਨ ਦਿਨ ਸ਼ੁੱਕਰਵਾਰ ਨੂੰ ਸਮੂਹ ਪਿੰਡ ਵਾਸੀਆਂ, ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੱਦੀਨਸ਼ੀਨ ਸਾਈਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਮੇਲੇ ਦੇ ਪਹਿਲੇ ਦਿਨ ਦਰਬਾਰ 'ਤੇ ਝੰਡੇ, ਚਾਦਰ ਅਤੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਸੋਨੂੰ ਸਾਬਰ ਲੁਧਿਆਣਾ ਕਵਾਲ ਪਾਰਟੀ ਵਲੋਂ ਦਰਬਾਰ 'ਤੇ ਹਾਜ਼ਰੀ ਭਰੀ ਜਾਵੇਗੀ | 19 ਜੂਨ ਦਿਨ ਸ਼ੁੱਕਰਵਾਰ ਨੂੰ ਗਾਇਕੀ ਦੇ ਖੁੱਲ੍ਹੇ ਅਖਾੜੇ 'ਚ ਹਸਨ ਮਾਣਕ, ਜ਼ੁਲਫ਼ ਅਲੀ, ਮਨਮੋਹਨ ਭੱਟੀ-ਸੀਮਾ ਭੱਟੀ, ਕੇ. ਐੱਸ ਮਹਿੰਮੀ, ਸੁਖਰਾਜ ਸੁੱਖਾ, ਹਰਦੀਪ ਆਦਿ ਵਲੋਂ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ | ਰਾਤ ਨੂੰ ਵਿਰਸਾ-ਏ-ਪੰਜਾਬ ਡਰਾਮਾ ਪਾਰਟੀ ਵਲੋਂ ਡਰਾਮਾ ਪੇਸ਼ ਕੀਤਾ ਜਾਵੇਗਾ | ਮੇਲੇ ਦੇ ਦੋਵੇਂ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ |