06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੱਸ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 1 ਦੀ ਮੌਤ, 2 ਜਖ਼ਮੀ

ਅਜੀਤ ਡੈਸਕ 10-06-2026
ਬਹਿਰਾਮ, 9 ਜੂਨ (ਨਛੱਤਰ ਸਿੰਘ ਬਹਿਰਾਮ)-ਰੋਪੜ-ਫਗਵਾੜਾ ਮੁੱਖ ਮਾਰਗ ਮਾਹਿਲਪੁਰ ਚੌਂਕ ਬਹਿਰਾਮ ਵਿਖੇ ਸੜਕ ਹਾਦਸੇ 'ਚ ਇਕ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ | ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਕ ਮੋਟਰ ਸਾਇਕਲ ਨੰਬਰ ਪੀ.ਬੀ 08 ਈ.ਕਿਉ 3723 'ਤੇ ਸਵਾਰ ਤਿੰਨ ਵਿਅਕਤੀ ਵਾਸੀ ਪਿੰਡ ਸ਼ਫੀਪੁਰ ਜਲੰਧਰ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਚ ਦੀਪਕ ਪੁੱਤਰ ਆਤਮਾ ਰਾਮ ਦੀ ਮੌਤ ਹੋ ਗਈ ਅਤੇ ਪਿ੍ੰਸ ਤੇ ਲੱਕੀ ਜਖ਼ਮੀ ਹੋ ਗਏ | ਜਿਕਰਯੋਗ ਹੈ ਕਿ ਇਹ ਤਿੰਨੋਂ ਵਿਅਕਤੀ ਨਜਦੀਕੀ ਪਿੰਡ ਕੱਟ ਵਿਖੇ ਰਿਸ਼ਤੇਦਾਰੀ 'ਚ ਕਿਸੇ ਧਾਰਮਿਕ ਪ੍ਰੋਗਰਾਮ 'ਤੇ ਆਏ ਸਨ | ਜਦੋ ਉਹ ਸਵੇਰੇ ਸਵਾ ਕੁ ਸੱਤ ਵਜੇ ਵਾਪਿਸ ਆਪਣੇ ਪਿੰਡ ਨੂੰ ਜਾਣ ਲੱਗੇ ਤਾਂ ਫਗਵਾੜਾ ਸਾਇਡ ਤੋਂ ਇਲੈਕਟਿ੍ਕ ਬੱਸ ਨੂੰ ਪੀ.ਬੀ 01 ਐੱਫ਼ 8380 ਆ ਰਹੀ ਸੀ, ਜਦੋ ਉਕਤ ਸਥਾਨ 'ਤੇ ਪੁੱਜੀ ਤਾਂ ਹਾਦਸਾ ਵਾਪਰ ਗਿਆ | ਜਖ਼ਮੀਆਂ ਨੂੰ ਨਜਦੀਕੀ ਗੁਰੂ ਨਾਨਕ ਮਿਸਨ ਹਸਪਤਾਲ ਇਲਾਜ ਲਈ ਪੁੰਹਚਾਇਆ ਗਿਆ | ਬੱਸ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਸਬੰਧੀ ਬਹਿਰਾਮ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ |
ਪਿਛਲੀ ਖ਼ਬਰ ਅੱਤ ਦੀ ਪੈ ਰਹੀ ਗਰਮੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਦੁਪਹਿਰ ਵੇਲੇ ਹਰ ਪਾਸੇ ਪਸਰਿਆ ਸੰਨਾਟਾ ਅਗਲੀ ਖ਼ਬਰ ਪੰਜਾਬ ਦੀਆਂ ਧੀਆਂ ਨੇ ਨੇਪਾਲ 'ਚ ਹੋਏ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਗੱਡੇ ਜਿੱਤ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।