06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੈਪਟਨ ਹੰਸ ਭਾਕਿਯੂ ਚੜੂਨੀ ਨੇ ਜੀਤਾ ਪਵਾਰ ਨੂੰ ਕੌਮੀ ਉਪ ਪ੍ਰਧਾਨ ਲਗਾਇਆ

ਅਜੀਤ ਡੈਸਕ 10-06-2026
ਨਵਾਂਸ਼ਹਿਰ, 9 ਜੂਨ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਅਹੁਦੇਦਾਰਾਂ ਦੀ ਚੋਣ ਨੂੰ ਅੱਗੇ ਤੋਰਦੇ ਹੋਏ ਅਗਾਹ ਵਧੂ ਨੌਜਵਾਨ ਜੀਤਾ ਪਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਭਾਰਤ ਦਾ ਕੌਮੀ ਵਾਈਸ ਪ੍ਰਧਾਨ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਜਿੱਥੇ ਵੱਖ-ਵੱਖ ਆਗੂਆਂ ਨੇ ਧੰਨਵਾਦ ਕੀਤਾ | ਉੱਥੇ ਜ਼ਿਲ•ਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਸੁਖਵਿੰਦਰ ਸਿੰਘ ਮਿੰਟੂ ਨੇ ਸਮੂਹ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੀਤਾ ਪਵਾਰ ਇੱਕ ਮਿਹਨਤੀ ਅਤੇ ਅਣਥੱਕ ਵਰਕਰ ਹੈ, ਜਿਸ ਨੂੰ ਜਥੇਬੰਦੀ ਨੇ ਵੱਡਾ ਮਾਣ ਬਖਸ਼ਿਆ ਹੈ | ਉਹਨਾਂ ਸਮੁੱਚੀ ਲੀਡਰਸ਼ਿਪ ਖਾਸ ਕਰ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦਾ ਧੰਨਵਾਦ ਕੀਤਾ | ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਜੀਤਾ ਪਵਾਰ ਨੂੰ ਕੌਮੀ ਉਪ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰਿੰਦਰ ਸਿੰਘ ਹੈਪੀ ਪੰਜਾਬ ਪ੍ਰਧਾਨ, ਨਰਿੰਦਰ ਸਿੰਘ ਨਿੰਦਾ, ਗੁਰਵਿੰਦਰ ਸਿੰਘ ਬੱਬੂ, ਸੁਖਦੇਵ ਸਿੰਘ ਮਿੰਟੂ, ਕਸ਼ਮੀਰ ਸਿੰਘ ਲਾਡੀ ਗੋਬਿੰਦਗੜ• ਪ੍ਰਧਾਨ, ਜਗਦੀਸ਼ ਸਿੰਘ ਦੀਸ਼ਾ, ਡਾ. ਜੀ.ਐਸ ਖੰਨਾ, ਸੁਰਜੀਤ ਸਿੰਘ ਬੱਗਾ ਖਜਾਰਪੁਰ, ਰਵਿੰਦਰ ਸਿੰਘ ਨਲਹੇੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਰਾਣਾ ਵਪਾਰ ਵਿੰਗ ਬਲਾਚੌਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਲ ਬਹਿਰਾਮ ਆਂਗਣਵਾੜੀ ਸੈਂਟਰਾਂ ਨੂੰ ਸਾਮਾਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।