ਬਹਿਰਾਮ, 9 ਜੂਨ (ਨਛੱਤਰ ਸਿੰਘ ਬਹਿਰਾਮ)-ਬਾਲ ਵਿਕਾਸ ਸਮਾਜਿਕ ਭਲਾਈ ਦਫਤਰ ਬੰਗਾ ਵਲੋਂ ਸਰਕਲ ਬਹਿਰਾਮ ਅਧੀਨ ਆਉਂਦੇ ਆਂਗਣਵਾੜੀ ਸੈਂਟਰਾਂ ਨੂੰ ਬਰਤਨ, ਵਾਟਰ ਕੂਲਰ, ਬੱਚਿਆ ਲਈ ਕੁਰਸੀਆਂ, ਮੈਟ ਆਦਿ ਸੁਪਰਵਾਈਜਰ ਹਰਕਮਲਜੀਤ ਕੌਰ ਨੇ ਭੇਂਟ ਕੀਤੇ | ਇਸ ਮੌਕੇ ਕਮਲਜੀਤ ਕੌਰ ਸੋਨੀਆ, ਹਰਨਿੰਦਰ ਕੌਰ, ਦਲਜੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਮੋਨਿਕਾ ਕਟਾਰੀਆ, ਊਸ਼ਾ ਰਾਣੀ, ਸੁਖਜੀਤ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਪੂਨਮ ਤੇ ਸੁਨੀਤਾ ਆਦਿ ਹਾਜ਼ਰ ਸਨ |