06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਜਾਰੀ ਤੋਂ ਸਜਾਵਲਪੁਰ ਤੱਕ ਟੁੱਟੀ ਹੋਈ 18 ਫੁੱਟੀ ਸੜਕ ਦਾ ਨਿਰਮਾਣ ਹੋਇਆ ਸ਼ੁਰੂ

ਅਜੀਤ ਡੈਸਕ 10-06-2026
ਮਜਾਰੀ/ਸਾਹਿਬਾ, 9 ਜੂਨ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਤੋਂ ਸਜਾਵਲਪੁਰ ਤੱਕ ਮੀਂਹਾਂ ਦੇ ਪਾਣੀ ਨਾਲ 18 ਫੁੱਟੀ ਸੜਕ ਦਾ ਹਿੱਸਾ ਜੋ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ | ਜਿਸ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਸਨ | ਇਸ ਟੋਟੇ ਨੂੰ ਬਣਾਉਣ ਵਾਸਤੇ ਪਿੰਡ ਸਜਾਵਲਪੁਰ ਦੇ ਸਮਾਜਸੇਵੀ ਤੇ ਸਾਬਕਾ ਸਰਪੰਚ ਮਨਮੋਹਣ ਸਿੰਘ ਅਸਟ੍ਰੇਲੀਆ ਤੇ ਇਲਾਕੇ ਦੇ ਲੋਕਾਂ ਵਲੋਂ ਮੰਡੀ ਬੋਰਡ ਤੇ ਪੰਜਾਬ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ | ਹੁਣ ਪੰਜਾਬ ਮੰਡੀ ਬੋਰਡ ਵਲੋਂ ਇਸ ਸੜਕ ਵਿਚ ਪਏ ਟੋਟਿਆਂ ਨੂੰ ਕੰਕਰੀਟ ਦੀ ਬਣਾਉਣ ਲਈ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਸ ਬਾਰੇ ਮੰਡੀ ਬੋਰਡ ਦੇ ਐਸ.ਡੀ.ਓ ਜਗਜੀਤ ਸਿੰਘ ਨੇ ਦੱਸਿਆ ਕਿ ਮਜਾਰੀ ਤੋਂ ਸਜਾਵਲਪੁਰ ਅਤੇ ਕੁਝ ਅਗਲੇ ਟੁੱਟੇ ਹੋਏ ਹਿੱਸਿਆਂ ਨੂੰ ਸੀਮਿੰਟ-ਬਜਰੀ ਪਾ ਕੇ ਕੰਕਰੀਟ ਦਾ ਬਣਾਇਆ ਜਾ ਰਿਹਾ ਹੈ, ਜੋ 500 ਮੀਟਰ ਦੇ ਕਰੀਬ ਹਿੱਸਾ ਬਣਦਾ ਹੈ | ਇਸ 'ਤੇ 30 ਲੱਖ ਰੁਪਏ ਦੇ ਕਰੀਬ ਲਾਗਤ ਆਏਗੀ, ਇਸ ਨੂੰ ਇੱਕ ਮਹੀਨੇ ਦੇ ਵਿਚ ਤਿਆਰ ਕਰ ਦਿੱਤਾ ਜਾਵੇਗਾ | ਉਨਾਂ ਕਿਹਾ ਕੱੁਝ ਦਿਨਾਂ ਲਈ ਜਿਹੜੀ ਟ੍ਰੈਫਿਕ ਇਸ ਰਸਤੇ ਆਉਂਦੀ ਜਾਂਦੀ ਹੈ, ਉਸ ਨੂੰ ਵਾਇਆ ਕਰਾਵਰ ਕਰ ਦਿਤਾ ਜਾਵੇਗਾ |
ਪਿਛਲੀ ਖ਼ਬਰ ਬਾਬਾ ਨੰਦਾ ਦੇ ਅਸਥਾਨ ਛਦੌੜੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਖੇਤ ਬਚਾਓ ਅਭਿਆਨ ਤਹਿਤ ਬਘੌਰਾਂ 'ਚ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।